ਨਵੀਂ ਦਿੱਲੀ- ਮਹਿੰਗੇ ਆਲੂਆਂ ਤੋਂ ਪਰੇਸ਼ਾਨ ਉਪਭੋਗਤਾਵਾਂ ਨੂੰ ਰਾਹਤ ਦੇਣ ਦੇ ਲਈ ਸਰਕਾਰ ਵੱਲੋਂ ਇਸ ਦੀ ਦਰਾਮਦ ਕਰਨ ਦੀ ਤਿਆਰੀ ਦੇ ਬਾਵਜੂਦ ਅਗਲੇ ਇਕ ਮਹੀਨੇ ਤੱਕ ਇਸ ਦੇ ਸਸਤਾ ਹੋਣ ਦੀ ਉਮੀਦ ਨਹੀਂ ਹੈ। ਇਸ ਸਾਲ ਮਾਨਸੂਨ ਦੇ ਦੇਰ ਨਾਲ ਆਉਣ ਦੀ ਵਜ੍ਹਾ ਨਾਲ ਪੈਦਾਵਾਰ ਘੱਟ ਹੋਣ, ਵੱਡੀ ਮਾਤਰਾ ’ਚ ਆਲੂ ਦੀ ਬਰਾਮਦ ਕਰਨ ਨਾਲ ਦੇਸ਼ ’ਚ ਇਸ ਦਾ ਭੰਡਾਰ ਘੱਟ ਹੋਣ ਦੀ ਵਜ੍ਹਾ ਨਾਲ ਗਾਹਕਾਂ ਨੂੰ ਪਿਛਲੇ ਕਈ ਮਹੀਨਿਆਂ ਤੋਂ ਕਾਫੀ ਮਹਿੰਗੇ ਆਲੂ ਖਰੀਦਣੇ ਪੈ ਰਹੇ ਹਨ। ਇਸ ਦੌਰਾਨ ਇਸ ਦੀ ਪ੍ਰਚੂਨ ਕੀਮਤ 40 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ।
ਸਰਕਾਰੀ ਅੰਕੜਿਆਂ ਦੇ ਮੁਤਾਬਕ ਫਿਲਹਾਲ ਦਿੱਲੀ ’ਚ ਆਲੂ ਦੀ ਪ੍ਰਚੂਨ ਕੀਮਤ 36 ਰੁਪਏ ਕਿਲੋ ਹੈ ਜੋ ਇਸ ਸਾਲ ਦੇ ਸ਼ੁਰੂਆਤ ’ਚ 16 ਰੁਪਏ ਕਿਲੋ ਵਿਕ ਰਿਹਾ ਸੀ। ਸਰਕਾਰੀ ਅੰਕੜਿਆਂ ਦੇ ਮੁਤਾਬਕ ਮੁੰਬਈ ਪ੍ਰਚੂਨ ਬਾਜ਼ਾਰ ’ਚ ਆਲੂ 30 ਤੋਂ 40 ਰੁਪਏ ਪ੍ਰਤੀ ਕਿਲੋਗ੍ਰਾਮ ਵਿਕ ਰਿਹਾ ਹੈ। ਪੰਜਾਬ ਤੋਂ ਨਵੇਂ ਆਲੂ ਦੀ ਆਮਦ ਸ਼ੁਰੂ ਹੋ ਗਈ ਹੈ ਪਰ ਫਿਲਹਾਲ ਇਹ ਮਹਿੰਗਾ ਹੈ ਅਤੇ ਇਸ ਦੇ ਵਧੇਰੇ ਹਿੱਸੇ ਦੀ ਖਪਤ ਉਥੇ ਹੋ ਰਹੀ ਹੈ ਜਿਸ ਨਾਲ ਦੂਜੇ ਸੂਬਿਆਂ ਦੇ ਬਾਜ਼ਾਰਾਂ ਵਿਚ ਆਲੂ ਦੀ ਆਮਦ ਨਹੀਂ ਹੋ ਰਹੀ ਹੈ। ਇਸ ਦੇ ਮੱਦੇਨਜ਼ਰ ਆਲੂ ਕਿਸਾਨ ਅਤੇ ਕਾਰੋਬਾਰੀ ਕੋਲਡ ਸਟੋਰਾਂ ’ਚ ਰੱਖੇ ਆਲੂਆਂ ਨੂੰ ਘੱਟ ਕੀਮਤ ’ਤੇ ਵੇਚਣ ਨੂੰ ਤਿਆਰ ਨਹੀਂ ਹਨ।
ਇਸ ਦੇ ਬਾਵਜੂਦ ਸਰਕਾਰ ਵੱਲੋਂ ਦਰਾਮਦ ਕਰਨ ਨਾਲ ਪਿਛਲੇ ਇਕ ਹਫਤੇ ਵਿਚ ਆਲੂ ਦੀਆਂ ਕੀਮਤਾਂ ਵਿਚ ਮਾਮੂਲੀ ਗਿਰਾਵਟ ਆਈ ਹੈ ਪਰ ਮੰਡੀਆਂ ’ਚ ਆਮਦ ਅਜੇ ਵੀ ਕਮਜ਼ੋਰ ਬਣੀ ਹੋਈ ਹੈ। ਨਵੀਂ ਫਸਲ ਆਉਣ ’ਚ ਦੇਰੀ ਅਤੇ ਦਰਾਮਦ ਦੇ ਨਵੇਂ ਨਿਯਮਾਂ ਦੀ ਵਜ੍ਹਾ ਨਾਲ ਮੰਡੀਆਂ ਵਿਚ ਆਲੂ ਦੀ ਸਪਲਾਈ ਘਟਣ ਦਾ ਖਦਸ਼ਾ ਹੈ ਜਿਸ ਨਾਲ ਆਲੂ ਦੀ ਕੀਮਤ ’ਚ ਤੇਜ਼ੀ ਬਣੀ ਹੋਈ ਹੈ।
ਗੂਗਲ ਨੈਕਸਸ 6 ਦੀ ਭਾਰਤ 'ਚ ਕੀਮਤ ਹੋਵੇਗੀ ਲੱਗਭਗ 50000 ਰੁਪਏ
NEXT STORY