ਨਵੀਂ ਦਿੱਲੀ- ਗਲੈਕਸੋਸਮਿਥਕਲਾਈਨ ਫਾਰਮਾਸਿਊਟਿਕਲਸ ਨੂੰ ਸਤੰਬਰ ’ਚ ਖਤਮ ਤੀਜੀ ਤਿਮਾਹੀ ਦੇ ਦੌਰਾਨ 128.67 ਕਰੋੜ ਰੁਪਏ ਦਾ ਏਕਕ੍ਰਿਤ ਸ਼ੁੱਧ ਲਾਭ ਹੋਇਆ ਹੈ, ਜੋ ਪਿਛਲੇ ਸਾਲ ਦੀ ਇਸੇ ਤਿਮਾਹੀ ਤੋਂ 27.45 ਫੀਸਦੀ ਵੱਧ ਹੈ। ਕੰਪਨੀ ਨੇ ਬੰਬਈ ਸ਼ੇਅਰ ਬਾਜ਼ਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਤੋਂ ਪਿਛਲੇ ਸਾਲ ਇਸੇ ਤਿਮਾਹੀ ’ਚ ਕੰਪਨੀ ਨੂੰ 100.95 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ। ਇਸੇ ਤਿਮਾਹੀ ’ਚ ਕੰਪਨੀ ਦੇ ਪਰਿਚਾਲਨ ਨਾਲ ਹੋਣ ਵਾਲੀ ਆਮਦਨ ਵੱਧ ਕੇ 746.76 ਕਰੋੜ ਰੁਪਏ ’ਤੇ ਪਹੁੰਚ ਗਈ, ਜੋ ਪਿਛਲੇ ਸਾਲ ਇਸੇ ਤਿਮਾਹੀ ’ਚ 626.65 ਕਰੋੜ ਰੁਪਏ ਸੀ। ਕੰਪਨੀ ਜਨਵਰੀ ਤੋਂ ਦਸੰਬਰ ਤੱਕ ਦੇ ਵਿੱਤੀ ਸਾਲ ਦੀ ਪਾਲਣਾ ਕਰਦੀ ਹੈ।
ਇਕ ਮਹੀਨੇ ਹੋਰ ਮਹਿੰਗੇ ਹੋਣਗੇ ਆਲੂ
NEXT STORY