ਵਾਸ਼ਿੰਗਟਨ-ਵ੍ਹਾਈਟ ਹਾਊਸ ਦੇ ਬੁਲਾਰੇ ਨੇ ਕਿਹਾ ਹੈ ਕਿ ਈਰਾਨ ਲਈ ਅਮਰੀਕਾ ਵਲੋਂ ਬਣਾਈ ਨੀਤੀ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਹ ਜਾਣਕਾਰੀ ਵ੍ਹਾਈਟ ਹਾਊਸ ਦੇ ਬੁਲਾਰੇ ਜੋਸ਼ ਅਰਨੈਸਟ ਨੇ ਦਿੱਤੀ। ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਵਲੋਂ ਈਰਾਨ ਦੇ ਸਰਵਉੱਚ ਨੇਤਾ ਅਯਾਤੁੱਲਾ ਅਲੀ ਖਮੇਨੀ ਨੂੰ ਕਥਿਤ ਰੂਪ ਨਾਲ ਭੇਜੀ ਗਈ ਚਿੱਠੀ ਪੁੱਛੇ ਗਏ ਸਵਾਲਾਂ ਦੇ ਜਵਾਬ 'ਚ ਉਨ੍ਹਾਂ ਨੇ ਕਿਹਾ ਕਿ ਓਬਾਮਾ ਅਤੇ ਖਮੇਨੀ ਵਿਚਾਲੇ ਹੋਈ ਨਿੱਜੀ ਗੱਲਬਾਤ ਬਾਰੇ ਉਹ ਕੋਈ ਟਿੱਪਣੀ ਨਹੀਂ ਕਰ ਸਕਦੇ। ਇਸ ਚਿੱਠੀ 'ਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਖਿਲਾਫ ਲੜਾਈ 'ਚ ਸਹਿਯੋਗ ਕਰਨ ਨੂੰ ਲੈ ਕੇ ਜ਼ਿਕਰ ਕੀਤਾ ਸੀ।
ਸਿੱਖ ਭਾਈਚਾਰੇ ਦੀ ਕੈਨੇਡਾ ਦੇ ਵਿਰਸੇ ਨੂੰ ਵੱਡੀ ਦੇਣ - ਹਾਰਪਰ
NEXT STORY