ਵਾਰਾਣਸੀ-ਵਾਰਾਣਸੀ ਦੇ ਸ਼ਿਵਪੁਰ ਦੇ ਵੱਡਾ ਲਾਲਾਪੁਰ 'ਚ ਮਾਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹੈਲੀਕਾਪਟਰ ਦੇਖਣ ਗਿਆ ਬੱਚਾ ਪੌੜੀ ਤੋਂ ਡਿੱਗ ਕੇ ਜ਼ਖਮੀ ਹੋ ਗਿਆ। ਹਾਦਸਾ ਉਸ ਸਮੇਂ ਹੋਇਆ ਜਦੋਂ ਸ਼ਿਵਪੁਰ ਦੇ ਵੱਡਾ ਲਾਲਪੁਰ 'ਚ ਮੋਦੀ ਦਾ ਹੈਲੀਕਾਪਟਰ ਆਉਣ ਵਾਲਾ ਸੀ। ਉਸ ਨੂੰ ਦੇਖਣ ਲਈ ਪਿੰਡ ਦੇ ਲੋਕ ਗ੍ਰਾਮ ਪ੍ਰਧਾਨ ਦੇ ਤਿੰਨ ਮੰਜ਼ਿਲਾਂ ਘਰ ਦੀ ਛੱਤ 'ਤੇ ਚੜ ਗਏ। ਇਸ 'ਚ ਇਹ ਬੱਚਾ ਵੀ ਸ਼ਾਮਲ ਸੀ। ਹੈਲੀਕਾਪਟਰ ਲੰਘਣ ਤੋਂ ਬਾਅਦ ਬੱਚੇ ਦੀ ਮਾਂ ਆਪਣੇ ਦੋਹਾਂ ਬੇਟਿਆਂ ਨਾਲ ਅੰਸ਼ ਅਤੇ ਅਭਿਨਵ ਨਾਲ ਪੌੜੀਆਂ ਤੋਂ ਉਤਰ ਰਹੀ ਸੀ। ਇਸ ਦੌਰਾਨ ਅੰਸ਼ ਅਚਾਨਕ ਪੌੜੀ ਤੋਂ ਡਿੱਗ ਗਿਆ ਅਤੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਉਸ ਨੂੰ ਤੁਰੰਤ ਦੀਨ ਦਿਆਲ ਉਪ ਪ੍ਰਧਾਨ ਮੰਡਲੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਥੇ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਬੀ.ਐਚ.ਯੂ. ਰੈਫਰ ਕਰ ਦਿੱਤਾ।
ਚੈੱਕ ਜਮ੍ਹਾ ਜਾਂ ਕਲੀਅਰ ਹੋਣ ’ਤੇ ਬੈਂਕ ਤੁਹਾਨੂੰ ਐੱਸ. ਐੱਮ. ਐੱਸ. ਨਾਲ ਕਰੇਗਾ ਅਲਰਟ
NEXT STORY