ਮੁੰਬਈ- ਮਜ਼ਬੂਤ ਬੁਨਿਆਦ ਅਤੇ ਸੁਧਰ ਰਹੇ ਆਰਥਿਕ ਵਾਧੇ ਤੋਂ ਉਤਸ਼ਾਹਿਤ ਪ੍ਰਮੁੱਖ ਉਦਯੋਗ ਮਾਹਿਰ ਦੀਪਕ ਪਾਰੇਖ ਨੇ ਕਿਹਾ ਹੈ ਕਿ 10 ਫੀਸਦੀ ਆਰਥਿਕ ਵਾਧਾ ਹਾਸਲ ਕਰਨ ਲਈ ਇਸ ਸਮੇਂ ਅਸਾਧਾਰਣ ਰੂਪ ਤੋਂ ਵਧੀਆ ਸਥਿਤੀ ਹੈ।
ਪਾਰੇਖ ਨੇ 10 ਫੀਸਦੀ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਨੂੰ ਨਿਸ਼ਚਿਤ ਤੌਰ 'ਤੇ ਹਾਸਲ ਕਰਨ ਯੋਗ ਦੱਸਦੇ ਹੋਏ ਕਿਹਾ ਹੈ ਕਿ ਪਹਿਲਾਂ ਕਦੀ ਅਜਿਹਾ ਸਮਾਂ ਨਹੀਂ ਆਇਆ ਜਦ ਦੇਸ਼ ਦੇ ਸ਼ੇਅਰ ਬਾਜ਼ਾਰ ਨਿਤ ਨਵੀਆਂ ਉਚਾਈਆਂ ਨਾਪ ਰਹੇ ਹੋਣ, ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀ ਕੀਮਤ ਡਿੱਗ ਰਹੀ ਹੋਵੇ ਅਤੇ ਇਸ ਦੇ ਨਾਲ ਹੀ ਕੇਂਦਰ 'ਚ ਇਕ ਸਥਿਰ, ਬਹੁਮਤ ਵਾਲੀ ਸਰਕਾਰ ਹੋਵੇ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਤ 'ਚ 6.5 ਤੋਂ 7 ਫੀਸਦੀ ਦੀ ਜੀ.ਡੀ.ਪੀ. ਵਿਕਾਸ ਦਰ ਨੂੰ ਹਾਸਲ ਕਰਨ ਲਈ ਕਾਫੀ ਕੁਝ ਕੀਤੇ ਜਾਣ ਦੀ ਲੋੜ ਹੈ ਪਰ ਹਾਂ ਭਾਰਤ ਦੇ ਦ੍ਰਿਸ਼ 'ਚ ਨਾਟਕੀ ਢੰਗ ਨਾਲ ਤਬਦੀਲੀ ਆ ਚੁੱਕੀ ਹੈ।
ਉਨ੍ਹਾਂ ਚਾਲੂ ਵਿੱਤੀ ਸਾਲ ਲਈ ਜੀ.ਡੀ.ਪੀ. ਦੀ ਅੰਦਾਜਨ ਵਿਕਾਸ ਦਰ 5.5 ਤੋਂ 5.9 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ, ਜਦਕਿ ਉਭਰ ਰਹੇ ਬਾਜ਼ਾਰਾਂ ਦੀ ਤੁਲਨਾ 'ਚ ਭਾਰਤ ਅਹਿਮ ਢੰਗ ਨਾਲ ਕਾਫੀ ਬਿਹਤਰ ਪ੍ਰਦਰਸ਼ਨ ਕਰ ਰਿਹਾ ਹੈ।
ਯੂ-ਟਿਊਬ ਤੋਂ ਵੀਡੀਓ ਡਾਊਨਲੋਡ ਕਰਨ ਦੇ 10 ਟਿਪਸ
NEXT STORY