ਨਵੀਂ ਦਿੱਲੀ- ਜਰਮਨ ਹਵਾਬਾਜ਼ੀ ਕੰਪਨੀ ਲੁਫਥਾਂਸਾ ਨੇ ਸ਼ਨੀਵਾਰ ਨੂੰ ਦਿੱਲੀ ਅਤੇ ਫਰੈਂਕਫਰਟ ਦੇ ਵਿਚਾਲੇ ਆਪਣੇ ਸੁਪਰ ਜੰਬੋ ਏਅਰਬਸ ਏ 380 ਹਵਾਈ ਜਹਾਜ਼ ਨਾਲ ਦੈਨਿਕ ਉਡਾਣ ਸ਼ੁਰੂ ਕੀਤੀ। ਕੰਪਨੀ ਦਾ ਇਹ ਪਹਿਲਾ ਏ 380 ਹਵਾਈ ਜਹਾਜ਼ ਸ਼ਨੀਵਾਰ ਨੂੰ ਆਈ.ਜੀ.ਆਈ. ਹਵਾਈ ਅੱਡੇ ’ਤੇ ਉਤਰਿਆ ਅਤੇ ਉਸ ਦਾ ਪਾਣੀ ਦੀਆਂ ਵਾਛੜਾਂ ਨਾਲ ਰਸਮੀ ਸਵਾਗਤ ਕੀਤਾ ਗਿਆ। ਕੰਪਨੀ ਨੇ ਭਾਰਤ ਵਿਚ ਇਸ ਹਵਾਈ ਜਹਾਜ਼ ਨਾਲ ਪਹਿਲੀ ਉਡਾਣ ਦਿੱਲੀ ਦੇ ਲਈ ਸ਼ੁਰੂ ਕੀਤੀ ਹੈ। ਕੰਪਨੀ ਨੇ ਇਸ ਹਵਾਈ ਜਹਾਜ਼ ਤੋਂ ਉਡਾਣਾਂ ਦੀ ਸ਼ੁਰੂਆਤ ਨੂੰ ਮਹੱਤਵਪੂਰਨ ਦੱਸਿਆ ਹੈ।
ਇਸ ਮਹੀਨੇ ਆਵੇਗਾ ਵਾਤਾਵਰਣ ਰੈਗੂਲੇਟਰੀ
NEXT STORY