ਨਵੀਂ ਦਿੱਲੀ- ਪਿਛਲੇ ਮਹੀਨੇ ਸੈਮਸੰਗ ਨੇ ਨੋਟ ਸੀਰੀਜ਼ ਦਾ ਅਗਲਾ ਵਰਜ਼ਨ ਅਤੇ ਨਵੇਂ ਫਲੈਗਸ਼ਿਪ ਡਿਵਾਈਸ ਨੂੰ ਲਾਂਚ ਕੀਤਾ। ਸੈਮਸੰਗ ਨੇ ਨੋਟ 4 'ਚ 5.7 ਇੰਚ ਦੀ 515 ਪੀ.ਪੀ.ਆਈ. ਵਾਲੀ (1440 ਗੁਣਾ 2560 ਪਿਕਸਲ) ਡਿਸਪਲੇ ਦੀ ਵਰਤੋਂ ਕੀਤੀ ਹੈ। ਹੁਣ ਸੈਮਸੰਗ ਦਾ ਅਗਲੀ ਪੀੜ੍ਹੀ ਦਾ ਨੋਟ ਚਰਚਾਵਾਂ 'ਚ ਹੈ। ਨਿਊਜ਼ ਰਿਪੋਰਟ ਅਨੁਸਾਰ ਸੈਮਸੰਗ ਇਕ ਲੰਬੇ ਸਮੇਂ ਤੋਂ 4ਕੇ ਅਮੋਲੇਡ ਸਕਰੀਨ 'ਤੇ ਕੰਮ ਕਰ ਰਿਹਾ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਸੈਮਸੰਗ ਦੇ ਨਵੇਂ ਫਲੈਗਸ਼ਿਪ ਡਿਵਾਈਸ 'ਚ 743 ਪੀ.ਪੀ.ਆਈ. ਵਾਲੀ 4ਕੇ ਅਲਟਰਾ ਐਚ.ਡੀ. ਡਿਸਪਲੇ ਦੀ ਵਰਤੋਂ ਕੀਤੀ ਜਾਵੇਗੀ।
ਪੀ.ਪੀ.ਆਈ. ਯਾਨੀ ਇਕ ਇੰਚ 'ਚ ਕਿੰਨੇ ਪਿਕਸਲ ਲੱਗੇ ਹਨ, 743 ਪੀ.ਪੀ.ਆਈ. ਵਾਲੀ ਡਿਸਪਲੇ ਦੀ ਵਰਤੋਂ ਸੈਮਸੰਗ ਨਵੇਂ ਗਲੈਕਸੀ ਨੋਟ 5 'ਚ ਕਰ ਸਕਦਾ ਹੈ। ਇਸ ਦੇ ਨਾਲ ਹੀ ਸੈਮਸੰਗ ਗਲੈਕਸੀ ਨੋਟ 5 ਦੇ ਸਕਰੀਨ ਸਾਈਜ਼ 'ਚ ਵੀ ਇਜ਼ਾਫਾ ਕਰੇਗਾ। ਨਿਊਜ਼ ਰਿਪੋਰਟ ਅਨੁਸਾਰ ਸੈਮਸੰਗ ਦਾ ਨਵਾਂ ਨੋਟ 6 ਇੰਚ ਦੀ ਵੱਡੀ ਸਕਰੀਨ ਸਾਈਜ਼ ਦੇ ਨਾਲ ਪੈਕ ਹੋਵੇਗਾ। ਰਿਪੋਰਟਸ ਅਨੁਸਾਰ ਨਵਾਂ ਗਲੈਕਸੀ ਨੋਟ ਅਗਲੇ ਸਾਲ ਬਰਲਿਨ 'ਚ ਹੋਣ ਵਾਲੇ ਟੈਕ ਸ਼ੋਅ ਆਈ.ਏ.ਐਫ. 'ਚ ਪੇਸ਼ ਕੀਤਾ ਜਾ ਸਕਦਾ ਹੈ। 2015 'ਚ ਸੈਮਸੰਗ ਦੇ ਬਹੁਤ ਸਾਰੇ ਸਮਾਰਟਫੋਨ ਲਾਂਚ ਹੋਣਗੇ। ਜਿਸ 'ਚੋਂ ਗਲੈਕਸੀ ਨੋਟ 5 ਅਤੇ ਗਲੈਕਸੀ ਐਸ6 ਇਕ ਫਲੈਗਸ਼ਿਪ ਡਿਵਾਈਸ ਮੁੱਖ ਦੇਖੇ ਜਾ ਰਹੇ ਹਨ।
ਲੁਫਥਾਂਸਾ ਨੇ ਦਿੱਲੀ-ਫਰੈਂਕਫਰਟ ਦੇ ਵਿਚਾਲੇ ਏਅਰਬਸ ਏ 380 ਦਾ ਪਰਿਚਾਲਨ ਸ਼ੁਰੂ ਕੀਤਾ
NEXT STORY