ਸੰਗੀਤਕਾਰ ਨਦੀਮ 18 ਸਾਲ ਬਾਅਦ ਬਾਲੀਵੁੱਡ 'ਚ ਵਾਪਸੀ ਕਰ ਰਿਹਾ ਹੈ। ਉਸ ਨੇ ਫਿਲਮ 'ਇਸ਼ਕ ਫੋਰਐਵਰ' ਦਾ ਸੰਗੀਤ ਰਚਿਆ ਹੈ। ਇਸ ਦੇ ਨਿਰਮਾਤਾ ਅਜੇ ਸ਼ਾਹ, ਸ਼ੱਬੀਰ ਬਾਕਸਵਾਲਾ ਅਤੇ ਹੈਰੀ ਗਾਂਧੀ ਹੈ। ਨਦੀਮ ਕਹਿੰਦਾ ਹੈ, ''ਜਦੋਂ ਤੁਸੀਂ 100 ਹਫਤੇ ਚੱਲਣ ਵਾਲੀ 'ਫੂਲ ਔਰ ਕਾਂਟੇ' ਅਤੇ 75 ਹਫਤੇ ਚੱਲਣ ਵਾਲੀ 'ਦਿਲਵਾਲੇ' ਵਰਗੀਆਂ ਫਿਲਮਾਂ ਦਾ ਸੰਗੀਤ ਦਿੱਤਾ ਹੋਵੇ ਅਤੇ ਤੁਹਾਡੇ ਖਾਤੇ 'ਚ 50 ਗੋਲਡਨ ਤੇ ਸਿਲਵਰ ਜੁਬਲੀ ਫਿਲਮਾਂ ਦਾ ਰਿਕਾਰਡ ਹੋਵੇ ਤਾਂ ਸਿੱਧ ਕਰਨ ਲਈ ਕੁਝ ਨਹੀਂ ਬਚਦਾ ਪਰ ਜੇਕਰ ਤੁਹਾਡੀਆਂ ਰਗਾਂ 'ਚ ਸੰਗੀਤ ਦੌੜਦਾ ਹੈ ਤਾਂ ਤੁਸੀਂ ਇਸ ਵਿਚ ਅਸਲੀ ਦਿਲਚਸਪੀ ਰੱਖਣ ਵਾਲਿਆਂ ਲਈ ਜ਼ਰੂਰ ਕੁਝ ਕਰਨਾ ਚਾਹੁੰਦੇ ਹੋ। ਮੈਂ ਖੁਸ਼ ਹਾਂ ਕਿ ਸ਼ੱਬੀਰ ਮੈਨੂੰ ਇਸ ਲਈ ਰਾਜ਼ੀ ਕਰਨ 'ਚ ਸਫਲ ਰਿਹਾ।''
ਫਿਲਮ 'ਚ ਕੁੱਲ 6 ਗੀਤ ਹਨ ਅਤੇ ਨਦੀਮ ਨੂੰ ਵਿਸ਼ਵਾਸ ਹੈ ਕਿ ਉਹ ਸਾਬਿਤ ਕਰ ਦੇਵੇਗਾ ਕਿ ਉਹ ਕਦੇ ਬਾਲੀਵੁੱਡ ਤੋਂ ਦੂਰ ਰਿਹਾ ਹੀ ਨਹੀਂ। ਉਸ ਦਾ ਦਾਅਵਾ ਹੈ, ''ਇਸ ਐਲਬਮ ਨਾਲ ਲੈਅ ਅਤੇ ਰੋਮਾਂਸ ਦੀ ਵਾਪਸੀ ਹੋਵੇਗੀ।''
ਮੈਂ ਵੀ ਹਾਂ ਕਰ ਦਿੱਤੀ
NEXT STORY