ਜਲੰਧਰ (ਬਿਊਰੋ) : ਬਦਲਦੇ ਮੌਸਮ ਅਤੇ ਸਰਦੀਆਂ 'ਚ ਬੱਚਿਆਂ ਨੂੰ ਠੰਡ-ਜ਼ੁਕਾਮ ਅਤੇ ਖੰਘ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਇਮਿਊਨ ਸਿਸਟਮ ਕਮਜ਼ੋਰ ਹੋਣ ਕਾਰਨ ਬਹੁਤ ਸਾਰੇ ਬੱਚੇ ਇਨ੍ਹਾਂ ਦੀ ਚਪੇਟ 'ਚ ਜਲਦੀ ਆ ਜਾਂਦੇ ਹਨ। ਸਰਦੀਆਂ 'ਚ ਖੰਘ ਦੀ ਸਮੱਸਿਆ ਹੋਣ 'ਤੇ ਬੱਚੇ ਸਹੀ ਤਰ੍ਹਾਂ ਆਰਾਮ ਵੀ ਨਹੀਂ ਕਰ ਪਾਉਂਦੇ। ਬੱਚਿਆਂ ਨੂੰ ਜਦੋਂ ਵੀ ਖੰਘ, ਗਲੇ 'ਚ ਖਰਾਸ਼ ਜਾਂ ਗਲਾ ਬੈਠ ਜਾਣ ਦੀ ਸਮੱਸਿਆ ਹੁੰਦਾ ਹੈ, ਤਾਂ ਉਦੋਂ ਮਾਤਾ-ਪਿਤਾ ਉਹਨਾਂ ਨੂੰ ਸਿਰਪ ਜਾਂ ਦਵਾਈ ਦੇ ਦਿੰਦੇ ਹਨ, ਜਿਸ ਦਾ ਅਸਰ ਕੁਝ ਸਮਾਂ ਰਹਿੰਦਾ ਹੈ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖ਼ੇ ਦੱਸਾਂਗੇ, ਜਿਸ ਨਾਲ ਬੱਚਿਆਂ ਦੇ ਖੰਘ ਦੀ ਸਮੱਸਿਆ ਕੁਝ ਮਿੰਟਾਂ 'ਚ ਦੂਰ ਹੋ ਜਾਵੇਗੀ।
ਤੁਲਸੀ ਦੀ ਚਾਹ
ਸਰਦੀਆਂ 'ਚ ਠੰਡ ਲੱਗਣ-ਖੰਘ ਹੋਣ 'ਤੇ ਬੱਚਿਆਂ ਨੂੰ ਤੁਲਸੀ ਦਾ ਰਸ ਪੀਣ ਲਈ ਦਿਓ। ਇਸ ਤੋਂ ਇਲਾਵਾ ਉਨ੍ਹਾਂ ਨੂੰ ਕਾੜ੍ਹਾ ਬਣਾ ਕੇ ਵੀ ਦੇ ਸਕਦੇ ਹੋ। ਇਸ ਲਈ ਥੋੜ੍ਹਾ ਜਿਹਾ ਅਦਰਕ, 1 ਗ੍ਰਾਮ ਤੇਜ਼ ਪੱਤੇ ਨੂੰ 1 ਕੱਪ ਪਾਣੀ 'ਚ ਭਿਓਂ ਦਿਓ। ਇਸ ਤੋਂ ਬਾਅਦ ਇਸ 'ਚ 1 ਚਮਚ ਮਿਸ਼ਰੀ ਮਿਲਾ ਕੇ ਦਿਨ 'ਚ ਤਿੰਨ ਵਾਰ ਬੱਚਿਆਂ ਨੂੰ ਪਿਲਾਓ। ਇਸ ਨਾਲ ਬੱਚਿਆਂ ਨੂੰ ਕੁਝ ਸਮੇਂ 'ਚ ਰਾਹਤ ਮਿਲ ਜਾਵੇਗੀ।
ਇਹ ਵੀ ਪੜ੍ਹੋ - School Holidays: ਸਰਦੀਆਂ ਦੀਆਂ ਛੁੱਟੀਆਂ 'ਤੇ 2 ਮਹੀਨੇ ਬੰਦ ਰਹਿਣਗੇ ਸਕੂਲ
ਸਰੋਂ ਦਾ ਤੇਲ ਅਤੇ ਲਸਣ ਦੀ ਮਾਲਿਸ਼
ਸਰਦੀਆਂ ਦੇ ਮੌਸਮ 'ਚ ਹੋਣ ਵਾਲੀ ਖੰਘ ਨੂੰ ਦੂਰ ਕਰਨ ਲਈ 2 ਚਮਚ ਸਰੋਂ ਦੇ ਤੇਲ ਨੂੰ ਥੋੜ੍ਹਾ ਜਿਹਾ ਗਰਮ ਕਰ ਲਓ। ਇਸ 'ਚ ਲਸਣ ਦੀਆਂ 2-3 ਕਲੀਆਂ ਪਾ ਕੇ ਭੁੰਨ ਲਓ। ਇਸ ਤੋਂ ਬਾਅਦ ਇਸ ਤੇਲ ਨਾਲ ਬੱਚੇ ਦੀ ਛਾਤੀ ਦੀ ਮਾਲਿਸ਼ ਕਰੋ। ਅਜਿਹਾ ਕਰਨ ਨਾਲ ਖੰਘ ਦੀ ਸਮੱਸਿਆ ਤੋਂ ਜਲਦੀ ਰਾਹਤ ਮਿਲ ਜਾਵੇਗੀ।
ਸ਼ਹਿਦ ਅਤੇ ਕਾਲੀ ਮਿਰਚ
ਬੱਚਿਆਂ ਦੀ ਖੰਘ ਨੂੰ ਦੂਰ ਕਰਨ ਲਈ ਇਕ ਕੌਲੀ 'ਚ 2 ਚਮਚ ਸ਼ਹਿਦ ਅਤੇ 2 ਚੁਟਕੀ ਕਾਲੀ ਮਿਰਚ ਪਾਊਡਰ ਨੂੰ ਮਿਕਸ ਕਰ ਲਓ। ਇਸ ਮਿਸ਼ਰਨ ਨੂੰ ਹਰ ਦੋ ਘੰਟੇ ਬਾਅਦ ਬੱਚੇ ਨੂੰ ਦਿਓ। ਇਸ ਨਾਲ ਬੱਚਿਆਂ ਦੀ ਖੰਘ ਕੁਝ ਸਮੇਂ 'ਚ ਦੂਰ ਹੋ ਜਾਵੇਗੀ।
ਇਹ ਵੀ ਪੜ੍ਹੋ - ਵੱਡਾ ਹਾਦਸਾ : ਪਿਕਨਿਕ 'ਤੇ ਜਾ ਰਹੀ ਸਕੂਲ ਬੱਸ ਪਲਟੀ, 3 ਬੱਚਿਆਂ ਮੌਤ, ਪਿਆ ਚੀਕ-ਚਿਹਾੜਾ
ਸੇਬ ਦਾ ਸਿਰਕਾ
ਸੇਬ ਦੇ ਸਿਰਕੇ 'ਚ ਜੀਵਾਣੂਰੋਧੀ ਤੱਤ ਹੁੰਦੇ ਹਨ, ਜੋ ਖੰਘ ਦੀ ਸਮੱਸਿਆ ਨੂੰ ਕੁਝ ਸਮੇਂ 'ਚ ਦੂਰ ਕਰ ਦਿੰਦੇ ਹਨ। ਇਸ ਲਈ ਇਕ ਕੋਲੀ 'ਚ 1 ਚਮਚ ਸੇਬ ਦਾ ਸਿਰਕਾ, 1 ਚਮਚ ਅਦਰਕ ਅਤੇ 1 ਚਮਚ ਸ਼ਹਿਦ ਮਿਲਾ ਲਓ। ਰਾਤ ਨੂੰ ਸੌਣ ਤੋਂ ਅੱਧਾ ਘੰਟਾ ਪਹਿਲਾਂ ਇਸ ਮਿਸ਼ਰਣ ਨੂੰ ਆਪਣੇ ਬੱਚਿਆਂ ਨੂੰ ਖੁਵਾਓ। ਅਜਿਹਾ ਕਰਨ ਨਾਲ ਸਵੇਰੇ ਤੱਕ ਬੱਚੇ ਦੀ ਖੰਘ ਦੂਰ ਹੋ ਜਾਵੇਗੀ।
ਐਲੋਵੇਰਾ ਅਤੇ ਸ਼ਹਿਦ
ਐਲੋਵੋਰਾ ਬੱਚਿਆਂ ਦੀ ਖੰਘ ਨੂੰ ਦੂਰ ਅਤੇ ਬਲਗਮ ਨੂੰ ਖ਼ਤਮ ਕਰਨ ਦਾ ਵਧੀਆ ਨੁਸਖ਼ਾ ਹੈ। ਇਸ ਲਈ 1 ਚਮਚ ਐਲੋਵੇਰਾ, 1 ਚਮਚ ਸ਼ਹਿਦ ਅਤੇ ਚੁਟਕੀ ਇਕ ਦਾਲਚੀਨੀ ਪਾਊਡਰ ਨੂੰ ਮਿਕਸ ਕਰੋ। ਫਿਰ ਖਾਣਾ ਖਾਣ ਦੇ ਬਾਅਦ ਬੱਚਿਆਂ ਨੂੰ ਇਸ ਦਾ 1 ਚਮਚ ਪਿਲਾ ਦਿਓ।
ਇਹ ਵੀ ਪੜ੍ਹੋ - ਵਾਸਤੂ ਸ਼ਾਸਤਰ: ਘਰ 'ਚ ਲੱਗਾ ਸ਼ੀਸ਼ਾ ਬਦਲ ਸਕਦੈ ਤੁਹਾਡੀ 'ਕਿਸਮਤ', ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ
ਕੋਸੇ ਪਾਣੀ ਦੇ ਗਰਾਰੇ
ਸਰਦੀਆਂ 'ਚ ਖੰਘ ਦੀ ਸਮੱਸਿਆ ਨੂੰ ਦੂਰ ਕਰਨ ਲਈ ਤੁਸੀਂ ਕੋਸੇ ਪਾਣੀ ਦਾ ਇਸਤੇਮਾਲ ਕਰ ਸਕਦੇ ਹੋ। ਜੇਕਰ ਤੁਹਾਡਾ ਬੱਚਾ ਵੱਡਾ ਹੈ ਤਾਂ ਉਸ ਨੂੰ ਕੋਸੇ ਪਾਣੀ ਨਾਲ ਗਰਾਰੇ ਕਰਵਾਓ। ਕੋਸੇ ਪਾਣੀ ਨਾਲ ਗਰਾਰੇ ਕਰਨ ਨਾਲ ਖ਼ੰਘ ਦੀ ਸਮੱਸਿਆ ਘੱਟ ਹੋਣ ਦੇ ਨਾਲ-ਨਾਲ ਬੰਦ ਗਲਾ ਵੀ ਖੁੱਲ੍ਹ ਜਾਵੇਗਾ। ਗਰਾਰੇ ਕਰਨ ਨਾਲ ਬੱਚੇ ਦੇ ਗਲੇ ਨੂੰ ਆਰਾਮ ਮਿਲੇਗਾ।
ਸਟੀਮ ਦੇਵੋ
ਸਰਦੀਆਂ 'ਚ ਭਾਫ਼ ਦੇਣ ਨਾਲ ਬੱਚਿਆਂ ਦਾ ਜ਼ੁਕਾਮ ਅਤੇ ਖੰਘ ਠੀਕ ਹੋ ਜਾਂਦੀ ਹੈ। ਖੰਘ ਦੀ ਸਮੱਸਿਆ ਛਾਂਤੀ ਜਾਮ ਹੋ ਜਾਣ ਨਾਲ ਹੁੰਦੀ ਹੈ। ਇਸ ਲਈ ਦਿਨ ਵਿਚ ਘੱਟੋ ਘੱਟ ਇਕ ਵਾਰ ਬੱਚੇ ਨੂੰ ਭਾਫ ਜ਼ਰੂਰ ਦਿਓ। ਜੇ ਤੁਸੀਂ ਸੌਣ ਤੋਂ ਪਹਿਲਾਂ ਭਾਫ਼ ਦਿੰਦੇ ਹੋ ਤਾਂ ਇਹ ਵਧੀਆ ਰਹੇਗਾ।
ਸਰਦੀਆਂ 'ਚ ਹੱਥ ਹੋ ਜਾਂਦੇ ਨੇ ਖ਼ੁਸ਼ਕ ਤਾਂ ਅਪਣਾਓ ਇਹ ਘਰੇਲੂ ਤਰੀਕੇ
NEXT STORY