ਬੈਂਗਲੌਰ- ਹਾਲ ਹੀ 'ਚ ਕੈਨੇਡਾ ਦੇ ਇਕ ਬਾਲ ਪੋਰਨਗ੍ਰਾਫੀ ਵੈੱਬਸਾਈਟ 'ਤੇ ਮਾਰੇ ਛਾਪੇ ਦੌਰਾਨ ਪੁਲਸ ਨੇ 341 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਇਨ੍ਹੀਂ ਦਿਨੀਂ ਦੁਨੀਆਂ ਭਰ 'ਚ ਬਾਲ ਪੋਰਨਗ੍ਰਾਫੀ ਇਕ ਭੜਕਾਊ ਮੁੱਦਾ ਬਣਿਆ ਹੋਇਆ ਹੈ। ਕਈ ਦੇਸ਼ਾਂ 'ਚ ਬਾਲ ਪੋਰਨਗ੍ਰਾਫੀ ਨੂੰ ਰੋਕਣ ਲਈ ਸਖਤ ਕਦਮ ਉਠਾਏ ਜਾ ਰਹੇ ਹਨ। ਹੁਣ ਭਾਰਤ ਸਰਕਾਰ ਵੀ ਇਸ ਮੁੱਦੇ ਨੂੰ ਲੈ ਕੇ ਕਾਫੀ ਗੰਭੀਰ ਹੋ ਗਈ ਹੈ। ਸਰਕਾਰ ਨੇ ਸਭ ਤੋਂ ਪਹਿਲਾਂ ਪਲੈਨ ਬਣਾਇਆ ਹੈ ਕਿ ਉਹ ਅਜਿਹੀਆਂ ਸਾਈਟਾਂ ਦੇ ਨਾਂ ਦੀ ਲਿਸਟ ਕੱਢੇਗੀ ਜੋ ਅਜਿਹੀਆਂ ਅਸ਼ਲੀਲ ਚੀਜ਼ਾਂ ਵੈੱਬਸਾਈਟਾਂ 'ਤੇ ਪਾਉਂਦੇ ਹਨ। ਖਾਸ ਕਰਕੇ ਜੋ ਬੱਚਿਆਂ ਲਈ ਪਾਉਂਦੇ ਹਨ। ਨਾਲ ਹੀ ਸਰਕਾਰ ਨੇ ਕੰਪਨੀਆਂ ਨਾਲ ਵੀ ਗੱਲ ਕੀਤੀ ਹੈ ਕਿ ਅਜਿਹੀਆਂ ਸਾਈਟਾਂ ਨੂੰ ਕਦੋਂ ਬੰਦ ਕਰਨਗੇ। ਨਾਲ ਹੀ ਸਰਕਾਰ ਇਹ ਵੀ ਸੁਨਿਸ਼ਚਿਤ ਕਰੇਗੀ ਕਿ ਜਿਨ੍ਹਾਂ ਪੋਰਨ ਸਾਈਟਸ ਨੂੰ ਬਲਾਕ ਕਰਵਾਇਆ ਗਿਆ ਹੈ ਉਹ ਦੁਬਾਰਾ ਫਿਰ ਸ਼ੁਰੂ ਨਾਲ ਹੋਣ। ਦੂਰਸੰਚਾਰ ਅਤੇ ਆਈ .ਟੀ ਮੰਤਰੀ ਰਵੀਸ਼ੰਕਰ ਪ੍ਰਸ਼ਾਦ ਨੇ ਬੈਠ ਕੇ ਪੋਰਨ ਸਮੱਸਿਆ 'ਤੇ ਚਰਚਾ ਕੀਤੀ ਅਤੇ ਅਧਿਕਾਰੀਆਂ ਤੋਂ ਸਲਾਹ ਵੀ ਮੰਗੀ। ਵਰਣਨਯੋਗ ਹੈ ਕਿ 2013 'ਚ ਵੀ ਇਹ ਮੁੱਦਾ ਉੱਠਿਆ ਸੀ ਅਤੇ ਉਦੋਂ ਭਾਰਤ ਦੀ ਸਰਵਉੱਚ ਅਦਾਲਤ ਨੇ ਚਾਈਲਡ ਪੋਰਨਗ੍ਰਾਫੀ ਨੂੰ ਰੋਕਣ ਦੇ ਉਪਾਅ ਲਈ ਨਿਰਦੇਸ਼ ਦੇਣ ਸੰਬੰਧੀ ਪਟੀਸ਼ਨ 'ਤੇ ਦੂਰਸੰਚਾਰ ਵਿਭਾਗ ਤੋਂ ਜਵਾਬ ਮੰਗਿਆ ਹੈ। ਕੋਰਟ ਨੇ ਵਿਭਾਗ ਤੋਂ ਪੁੱਛਿਆ ਹੈ ਕਿ ਪੋਰਨਗ੍ਰਾਫੀ ਸਾਈਟਾਂ ਨੂੰ ਕਿਸ ਤਰ੍ਹਾਂ ਨਾਲ ਬਲਾਕ ਕੀਤਾ ਜਾ ਸਕਦਾ ਹੈ। ਹੁਣ ਨਵੀਂ ਸਰਕਾਰ ਇਸ ਮੁੱਦੇ ਨੂੰ ਨਿਪਟਣ ਲਈ ਯੋਜਨਾਵਾਂ ਬਣਾ ਰਹੀ ਹੈ।
ਪੁਲਸ 'ਚ ਸ਼ਿਕਾਇਤ ਕਰਨ 'ਤੇ ਲੋਹੇ ਦੀ ਰਾਡ ਨਾਲ ਕੁੱਟਿਆ
NEXT STORY