ਮਾਲਦਾ- ਆਪਣੀ ਧੀ ਨੂੰ ਅਸ਼ਾਲੀਨ ਪ੍ਰਸਤਾਵ ਦੇਣ ਵਾਲੇ ਨੌਜਵਾਨ ਖਿਲਾਫ ਮਾਲਦਾ ਪੁਲਸ ਦੇ ਸਾਹਮਣੇ ਸ਼ਿਕਾਇਤ ਦਰਜ ਕਰਾਉਣ 'ਤੇ ਇਕ ਵਿਅਕਤੀ ਦੀ ਲੋਹੇ ਦੀ ਰਾਡ ਨਾਲ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ।
ਪੁਲਸ ਨੇ ਮੰਗਲਵਾਰ ਨੂੰ ਦੱਸਿਆ ਕਿ ਜੇਨਾ ਚੌਧਰੀ ਨੇ 25 ਸਾਲਾਂ ਆਪਣੀ ਧੀ ਦੇ ਸਾਹਮਣੇ ਅਸ਼ੋਭਨੀ ਪ੍ਰਸਤਾਵ ਰੱਖਣ ਵਾਲੇ ਰਿੰਟੂ ਸ਼ੇਖ ਦੇ ਖਿਲਾਫ ਪੁਕੁਰੀਆ ਥਾਣੇ 'ਚ 8 ਨਵੰਬਰ ਨੂੰ ਇਕ ਸ਼ਿਕਾਇਤ ਦਰਜ ਕਰਾਈ ਸੀ। ਪੁਲਸ ਨੇ ਦੱਸਿਆ ਕਿ ਸ਼ੇਖ ਸੋਮਵਾਰ ਨੂੰ ਲੱਖੀਘਾਟ ਇਲਾਕੇ 'ਚ ਸਥਿਤ ਚੌਧਰੀ ਘਰ ਗਿਆ ਅਤੇ ਪੁਲਸ ਕੋਲ ਜਾਣ ਨੂੰ ਲੈ ਕੇ ਉਸ ਨੂੰ ਧਮਕੀ ਦਿੱਤੀ ਅਤੇ ਲੋਹੇ ਦੀ ਰਾਡ ਨਾਲ ਉਸ ਦੀ ਕੁੱਟਮਾਰ ਕਰ ਦਿੱਤੀ। ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਚੌਧਰੀ ਨੂੰ ਮਾਲਦਾ ਮੈਡੀਕਲ ਕਾਲਜ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ ਅਤੇ ਉਸ ਦੀਆਂ ਅੱਖਾਂ ਬੁਰੀ ਤਰ੍ਹਾਂ ਜ਼ਖਮੀ ਹੋ ਗਈਆਂ ਹਨ। ਮਾਲਦਾ ਪੁਲਸ ਸੁਪਰਡੈਂਟ ਪ੍ਰਸੂਨ ਬੈਨਰਜੀ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਕਾਰਵਾਈ ਕੀਤੀ ਜਾਵੇਗੀ। ਪੁਲਸ ਨੇ ਦੱਸਿਆ ਕਿ ਇਸ ਵਿਚ ਸ਼ੇਖ ਫਰਾਰ ਹੋ ਗਿਆ।
ਨਲਬੰਦੀ ਦੌਰਾਨ 4 ਔਰਤਾਂ ਦੀ ਮੌਤ, 4 ਦੋਸ਼ੀ ਮੁਅੱਤਲ
NEXT STORY