ਗਾਜ਼ੀਆਬਾਦ- ਸ਼ਹਿਰ 'ਚ ਇਕ 9 ਸਾਲ ਦੀ ਬੱਚੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਪੁਲਸ ਨੇ ਦੋਸ਼ੀ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਪੀੜਤਾ ਬੱਚੀ ਨੂੰ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਸਿਹਾਨੀਗੇਟ ਥਾਣਾ ਦੇ ਥਾਣਾ ਪ੍ਰਧਾਨ ਅਸ਼ੋਕ ਸਿਸੌਦੀਆ ਨੇ ਦੱਸਿਆ ਕਿ ਖੇਤਰ ਦੇ ਨੰਦਪਿੰਡ ਦੀ ਬੈਂਬੇ ਕਾਲੋਨੀ 'ਚ ਸੋਮਵਾਰ ਨੂੰ ਦੋਸ਼ੀ ਨੌਜਵਾਨ ਨੇ ਮਾਸੂਮ ਨੂੰ 20 ਰੁਪਏ ਦਾ ਲਾਲਚ ਦੇ ਕੇ ਆਪਣੇ ਕਮਰੇ 'ਚ ਬੁਲਾਇਆ ਸੀ। ਬੱਚੀ ਦੀ ਮਾਂ ਉਸ ਨੂੰ ਲੱਭਦੀ ਹੋਈ ਘੁੰਮ ਰਹੀ ਸੀ ਕਿ ਕੋਲ ਦੇ ਕਮਰੇ ਤੋਂ ਆਵਾਜ਼ ਆਉਣ 'ਤੇ ਆਲੇ-ਦੁਆਲੇ ਦੇ ਲੋਕਾਂ ਨੇ ਕਮਰਾ ਖੁਲਵਾਇਆ। ਕਮਰੇ ਤੋਂ ਬੱਚੀ ਬੇਹੋਸ਼ੀ ਦੀ ਹਾਲਤ 'ਚ ਮਿਲੀ। ਮੌਕੇ 'ਤੇ ਇਕੱਠੇ ਹੋਏ ਲੋਕਾਂ ਨੇ ਦੋਸ਼ੀ ਨੂੰ ਫੜ ਲਿਆ ਅਤੇ ਉਸ ਦੀ ਜਮ ਕੇ ਕੁੱਟਮਾਰ ਕੀਤੀ। ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਪੁਲਸ ਨੇ ਦੋਸ਼ੀ ਨੂੰ ਗ੍ਰਿ੍ਰਫਤਾਰ ਕਰ ਲਿਆ। ਪੁਲਸ ਜਾਣਕਾਰੀ ਅਨੁਸਾਰ ਬੱਚੀ ਨੂੰ ਜ਼ਿਲਾ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਨਾਜ਼ੁਕ ਹੈ।
ਚਾਈਲਡ ਪੋਰਨਗ੍ਰਾਫੀ ਸਾਈਟਸ ਨੂੰ ਲੈ ਕੇ ਬੀ. ਜੇ. ਪੀ ਸਰਕਾਰ ਗੰਭੀਰ
NEXT STORY