ਬ੍ਰਿਸਬੇਨ— ਭਾਰਤ ਵਿਚ ਹਰ ਪਾਸੇ ਮੋਦੀ ਦੀ ਲਹਿਰ ਹੈ ਪਰ ਵਿਦੇਸ਼ਾਂ ਵਿਚ ਮਾਮਲਾ ਇਸ ਦੇ ਉਲਟ ਹੋ ਸਕਦਾ ਹੈ। ਅਮਰੀਕਾ ਦੀ ਰਹਿਣ ਵਾਲੀ ਆਸਟ੍ਰੇਲੀਅਨ ਮਾਡਲ ਰੌਬਿਨ ਲਾਲੀ ਲਈ ਵੀ ਮੋਦੀ ਦੀ ਲਹਿਰ ਕੋਈ ਖਾਸ ਮਾਇਨੇ ਨਹੀਂ ਰੱਖਦੀ ਤੇ ਉਨ੍ਹਾਂ ਦਾ ਵਿਰੋਧ ਜਤਾਉਣ ਲਈ ਉਹ ਆਪਣੇ ਕਪੜੇ ਵੀ ਲਾਹ ਸਕਦੀ ਹੈ। ਅਸਲ ਵਿਚ ਲਾਲੀ ਮੋਦੀ ਦੀ ਸਮਰਥਕ ਜਾਂ ਵਿਰੋਧੀ ਨਹੀਂ ਹੈ ਪਰ ਆਪਣੇ ਦੇਸ਼ ਦੇ ਕਵੀਂਸਲੈਂਡ ਵਿਚ ਗੋਲਿਲੀ ਬੇਸਿਨ ਵਿਚ ਅਡਾਨੀ ਗਰੁੱਪ ਵੱਲੋਂ ਸ਼ੁਰੂ ਕੀਤੀ ਜਾ ਰਹੀ ਕੋਲ ਮਾਈਨ ਦੀ ਵਿਰੋਧੀ ਹੈ। ਇਸ ਕੋਲ ਮਾਈਨ ਪ੍ਰਾਜੈਕਟ ਦਾ ਕੁਦਰਤ ਪ੍ਰੇਮੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।
24 ਸਾਲਾ ਆਸਟ੍ਰੇਲੀਆਈ ਮਾਡਲ ਰੌਬਿਨ ਲਾਲੀ ਇਸ ਦੇ ਵਿਰੋਧ ਵਿਚ ਨਿਊਡ ਹੋ ਕੇ ਪ੍ਰਦਰਸ਼ਨ ਕਰ ਸਕਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਖੋਦਾਈ ਕਰਕੇ ਕੋਲੇ ਨੂੰ ਲੱਦਣ ਤੇ ਇਕ ਥਾਂ ਤੋਂ ਦੂਜੀ ਥਾਂ ਲਿਜਾਣ ਨਾਲ ਉਥੋਂ ਦੀ ਬੇਸ਼ਕੀਮਤ ਗ੍ਰੇਟ ਬੇਰੀਅਮ ਰੀਫ ਚੱਟਾਨਾਂ ਨੂੰ ਨੁਕਸਾਨ ਪਹੁੰਚੇਗਾ।
ਜ਼ਿਕਰਯੋਗ ਹੈ ਕਿ ਇਸ ਮਾਡਲ ਨੇ ਪਹਿਲਾਂ ਵੀ ਨਿਊਡ ਹੋ ਕੇ ਪ੍ਰਦਰਸ਼ਨ ਕੀਤਾ ਸੀ ਤੇ ਵਾਤਾਵਰਣ ਨੂੰ ਬਚਾਉਣ ਲਈ ਉਸ ਨੇ ਆਪਣੀ ਨੇਕਡ ਸੈਲਫੀ ਸ਼ੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤੀ ਸੀ। ਇਸ ਫੋਟੋ ਵਿਚ ਮਾਡਲ ਨੇ ਸਰੀਰ 'ਤੇ ਲਿਖਿਆ ਸੀ, 'ਸਟਾਪ ਕੋਲ ਮਾਈਨਿੰਗ'। ਆਪਣੀ ਨਿਊਡ ਸੈਲਫੀ ਦੇ ਨਾਲ ਲਾਲੀ ਨੇ ਇੰਸਟਾਗ੍ਰਾਮ 'ਤੇ ਲਿਖਿਆ ਕਿ 'ਮਿਨਿਸਟਰ ਹੰਟ ਜਾਣਦੇ ਹਨ ਕਿ ਅਡਾਨੀ ਗਰੁੱਪ ਦਾ ਇਕ ਦਾਗਦਾਰ ਅਤੀਤ ਰਿਹਾ ਹੈ। ਭਾਰਤ ਵਿਚ ਅਡਾਨੀ ਦੇ ਖਿਲਾਫ ਕਿਸਾਨਾਂ ਦੀ ਜ਼ਮੀਨ ਹੜੱਪਣ ਅਤੇ ਮਨੁੱਖੀ ਬਸਤੀਆਂ ਨੂੰ ਉਜਾੜਨ ਦੇ ਖਿਲਾਫ ਜਾਂਚ ਚੱਲ ਰਹੀ ਹੈ।' ਅਜਿਹੇ ਵਿਚ ਜਦੋਂ ਅਡਾਨੀ ਗਰੁੱਪ ਦੇ ਨਾਲ ਨੇੜਤਾ ਜ਼ਾਹਰ ਕੀਤੀ ਹੈ। ਇਹ ਦੇਖਣਾ ਰੋਚਕ ਹੋਵੇਗਾ ਕਿ ਰੌਬਿਨ ਅਡਾਨੀ ਗਰੁੱਪ ਦੇ ਕੋਲ ਮਾਈਨ ਪ੍ਰਾਜੈਕਟ ਦਾ ਵਿਰੋਧ ਕਰਨ ਲਈ ਵੀ ਨਿਊਡ ਹੋਵੇਗੀ।
ਰੂਸ ਤੇ ਚੀਨ ਦੀਆਂ ਹਸੀਨਾਵਾਂ ਨਾਲ ਸੈਕਸ ਕਰਨ ਤੋਂ ਬਚੋ
NEXT STORY