ਲੰਡਨ— ਜਾਸੂਸੀ ਦੇ ਸ਼ੱਕ ਨੂੰ ਦੇਖਦੇ ਹੋਏ ਬ੍ਰਿਟੇਨ ਨੇ ਆਪਣੇ ਅਧਿਕਾਰੀਆਂ ਨੂੰ ਰੂਸ ਅਤੇ ਚੀਨ ਵਿਚ ਖੂਬਸੂਰਤ ਔਰਤਾਂ ਨਾਲ ਸਰੀਰਕ ਸੰਬੰਧ ਨਾ ਬਣਾਉਣ ਦੀ ਹਦਾਇਤ ਦਿੱਤੀ ਹੈ। ਬ੍ਰਿਟੇਨ ਦੇ ਰੱਖਿਆ ਮੰਤਰਾਲੇ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਰੂਸ ਅਤੇ ਚੀਨ ਵਿਚ ਖੂਬਸੂਰਤ ਔਰਤਾਂ ਨਾਲ ਸਰੀਰਕ ਸੰਬੰਧ ਬਣਾਉਣ ਨਾਲ ਉਹ ਹੁਸਨ ਦੇ ਨਾਲ-ਨਾਲ ਜਾਸੂਸੀ ਦੇ ਵੀ ਸ਼ਿਕਾਰ ਹੋ ਸਕਦੇ ਹਨ।
ਅਧਿਕਾਰੀਆਂ ਨੇ ਆਪਣੇ ਨਿਰਦੇਸ਼ ਵਿਚ ਕਿਹਾ ਹੈ ਕਿ ਇਹ ਔਰਤਾਂ ਰੂਸ ਜਾਂ ਚੀਨ ਦੀਆਂ ਇੰਟੈਲੀਜੈਂਟ ਸਰਵਿਸ ਬਿਊਰੋ ਦੀਆਂ ਏਜੰਟ ਹੋ ਸਕਦੀਆਂ ਹਨ। ਬ੍ਰਿਟਿਸ਼ ਮੰਤਰਾਲੇ ਦਾ ਕਹਿਣਾ ਹੈ ਕਿ ਉਨ੍ਹਾਂ 'ਹਨੀ ਟਰੈਪਸ' ਦਾ ਸਹਾਰਾ ਅਧਿਕਾਰੀਆਂ ਤੋਂ ਖੁਫੀਆ ਜਾਣਕਾਰੀ ਇਕੱਠੀ ਕਰਨ ਦੀ ਦਿਸ਼ਾ ਵਿਚ ਕੀਤਾ ਜਾਂਦਾ ਹੈ।
ਜ਼ਿਕਰਯੋਗ ਹੈ ਕਿ 2010 ਵਿਚ ਇਕ ਜਾਸੂਸੀ ਸਕੈਂਡਲ ਨੇ ਅਮਰੀਕਾ ਵਿਚ ਖਲਬਲੀ ਮਚਾ ਦਿੱਤੀ ਸੀ। ਨਿਊਯਾਰਕ ਵਿਚ ਰਹਿਣ ਵਾਲੀ ਅੰਨਾ ਚੈਪਮੈਨ ਨਾਂ ਦੀ ਇਕ ਰੂਸੀ ਮਹਿਲਾ ਨੂੰ ਜਾਸੂਸੀ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਚੈਪਮੈਨ ਬ੍ਰਿਟਿਸ਼ ਨਾਗਰਿਕ ਸੀ। ਇਸ ਤੋਂ ਇਲਾਵਾ ਇਸ ਸਾਲ ਰੂਸ ਦੀ ਇਕ ਹੋਰ ਔਰਤ ਕਾਤੀਆ ਜਤੁਲਿਵੇਤਰ ਨੂੰ ਗ੍ਰਿਫਤਾਰ ਕੀਤਾ ਗਿਆ। ਕਾਤੀਆ ਲਿਬਰਲ ਡੈਮੋਕ੍ਰੇਟ ਸਾਂਸਦ ਮਾਈਕ ਹੈਨਕਾਕ ਦੇ ਲਈ ਕੰਮ ਕਰਦੀ ਸੀ। ਕਾਤੀਆ ਨੂੰ ਬ੍ਰਿਟੇਨ ਦੀ ਜਾਸੂਸੀ ਏਜੰਸੀ ਐੱਮ. ਆਈ. 5 ਦੇ ਹੁਕਮਾਂ 'ਤੇ ਗ੍ਰਿਫਤਾਰ ਕੀਤਾ ਗਿਆ ਸੀ।
ਸਭ ਤੋਂ ਮਹਿੰਗਾ ਤਲਾਕ: ਲੱਗੀਆਂ ਹੱਸ-ਹੱਸ ਕੇ, ਟੁੱਟੀਆਂ ਕਰੋੜਾਂ ਦੇ ਕੇ
NEXT STORY