ਨਿਊਯਾਰਕ ਸ਼ਹਿਰ ਦੀ ਟਰੇਨ 'ਚ ਕੁਝ ਅਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਦਰਅਸਲ ਕੁਝ ਲੜਕੀਆਂ ਇਕ ਲੜਕੇ ਨਾਲ ਮਜ਼ਾਕ ਕਰ ਰਹੀਆਂ ਸਨ। ਇਨ੍ਹਾਂ 'ਚੋਂ ਇਕ ਲੜਕੀ ਲਗਾਤਾਰ ਚੀਖ-ਚੀਖ ਕੇ ਬੋਲ ਰਹੀ ਸੀ ਅਤੇ ਲੜਕੇ ਨੂੰ ਚੀੜਾ ਰਹੀ ਸੀ। ਲੜਕਾ ਚੁੱਪਚਾਪ ਉਸ ਦੀਆਂ ਗੱਲਾਂ ਸੁਣਦਾ ਰਿਹਾ। ਜਦੋਂ ਇਨ੍ਹਾਂ ਲੜਕੀਆਂ ਨੂੰ ਪਤਾ ਲੱਗਿਆ ਕਿ ਕੋਈ ਉਨ੍ਹਾਂ ਦਾ ਵੀਡੀਓ ਬਣਾ ਰਿਹਾ ਹੈ ਤਾਂ ਇਨ੍ਹਾਂ ਲੜਕੀਆਂ ਨੇ ਪਹਿਲੇ ਉਸ ਦੇ ਕੈਮਰੇ ਨੂੰ ਸੁੱਟਣ ਦੀ ਕੋਸ਼ਿਸ਼ ਕੀਤੀ।
ਪਰ ਫਿਰ ਤੋਂ ਦੋਬਾਰਾ ਉਸ ਲੜਕੇ ਨੂੰ ਚਿੜਾਉਣਾ ਸ਼ੁਰੂ ਕਰ ਦਿੱਤਾ ਅਤੇ ਉਸ 'ਤੇ ਵਾਰ ਕੀਤਾ। ਬਸ ਫਿਰ ਕੀ ਸੀ, ਇਸ ਲੜਕੇ ਨੇ ਲੜਕੀ ਨੂੰ ਜ਼ੋਰ ਨਾਲ ਥੱਪੜ ਮਾਰ ਦਿੱਤਾ। ਇਸ ਦੇ ਬਾਅਦ ਟਰੇਨ 'ਚ ਯੁੱਧ ਸ਼ੁਰੂ ਹੋ ਗਿਆ। ਲੜਕੇ-ਲੜਕੀਆਂ ਇਕ-ਦੂਜੇ ਨੂੰ ਮਾਰਣ ਲੱਗ ਪਏ। ਕਾਫੀ ਦੇਰ ਬਾਅਦ ਇਹ ਯੁੱਧ ਬੜੀ ਮੁਸ਼ਕਲ ਨਾਲ ਰੁੱਕਿਆ। ਹੁਣ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ।
ਭਾਰਤ 'ਚ ਅਮਰੀਕੀ ਰਾਜਦੂਤ ਵਜੋਂ ਵਰਮਾ ਨੂੰ ਨਾਮਜ਼ੱਦ ਕੀਤੇ ਜਾਣ ਦੀ ਸ਼ਲਾਘਾ
NEXT STORY