ਵਾਸ਼ਿੰਗਟਨ-ਭਾਰਤੀ-ਅਮਰੀਕੀ ਭਾਈਚਾਰੇ ਦੇ ਮੰਨੇ-ਪ੍ਰਮੰਨੇ ਨੇਤਾਵਾਂ ਨੇ ਕਿਹਾ ਹੈ ਕਿ ਭਾਰਤ 'ਚ ਅਮਰੀਕੀ ਰਾਜਦੂਤ ਦੇ ਰੂਪ 'ਚ ਰਿਚਰਡ ਰਾਹੁਲ ਵਰਮਾ ਦਾ ਨਾਮਜ਼ੱਦ ਭਾਈਚਾਰੇ ਲਈ ਗੌਰਵਸ਼ਾਲੀ ਪਲ ਹੈ, ਜਿਸਦੇ ਮੈਂਬਰਾਂ ਨੂੰ ਰਾਸ਼ਟਰਪਤੀ ਬਰਾਕ ਓਬਾਮਾ ਨੇ ਵੱਡੀ ਗਿਣਤੀ 'ਚ ਨਿਯੁਕਤ ਕੀਤਾ ਹੈ ਜੇਕਰ ਸੈਨੇਟ ਵਰਮਾ ਦੇ ਨਾਂ 'ਤੇ ਮੋਹਰ ਲਾ ਦਿੰਦੀ ਹੈ ਤਾਂ ਉਹ ਭਾਰਤ 'ਚਤ ਪਹਿਲੇ ਭਾਰਤੀ-ਅਮਰੀਕੀ ਰਾਜਦੂਤ ਹੋਣਗੇ। ਸਿਲੀਕੌਨ ਵੈਲੀ ਅਧਾਰਿਤ ਸਫਲ ਉੱਦਮੀ ਅਤੇ ਚੰਗੇ ਕੰਮਾਂ ਨਾਲ ਜੁੜੇ ਐਮ.ਆਰ. ਰੰਗਾਸੁਆਮੀ ਨੇ ਕਿਹਾ ਕਿ (ਭਾਰਤੀ-ਅਮਰੀਕੀਆਂ) ਲਈ ਗੌਰਵਸ਼ਾਲੀ ਪਲ ਹੈ। ਰਾਸ਼ਟਰਪਤੀ ਨੇ ਸਿਰਫ ਇਥੇ ਬਹੁਤ ਸਾਰੇ ਭਾਰਤੀ-ਅਮਰੀਕੀਆਂ ਨੂੰ ਨਿਯੁਕਤ ਕੀਤਾ ਹੈ ਸਗੋਂ ਕਿਸੇ ਅਜਿਹੇ ਯੋਗ ਨੂੰ ਵੀ ਲੱਭਿਆ ਹੈ ਜੋ ਭਾਰਤ 'ਚ ਦੇਸ਼ ਦਾ ਪ੍ਰਤੀਨਿਧਤਵ ਕਰਨ। ਮੈਂ ਇਸਨੂੰ ਗੌਰਵਸ਼ਾਲੀ ਪਲ ਕਹਾਂਗਾ। ਗੈਰ ਫੌਜੀ ਪ੍ਰਮਾਣੂੰ ਕਰਾਰ 'ਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਸਵਦੇਸ਼ ਚਟਰਜੀ ਨੇ ਕਿਹਾ ਸੰਯੁਕਤ ਰਾਸ਼ਟਰ ਅਮਰੀਕਾ ਸਰਕਾਰ 'ਚ ਉਨ੍ਹਾਂ ਦੇ ਮਜ਼ਬੂਤ ਸੰਬੰਧ ਹੈ। ਉਹ ਡੈਮੋਕ੍ਰੇਟਿਕ ਅਤੇ ਰਿਪਬਲਿਕਨਸ ਦੋਹਾਂ 'ਚ ਸਮਾਨ ਰੂਪ ਨਾਲ ਲੋਕਪ੍ਰਿਯ ਹੈ। ਉਨ੍ਹਾਂ ਨੂੰ ਭਾਰਤ ਅਤੇ ਭਾਰਤ-ਅਮਰੀਕੀ ਸੰਬੰਧਾਂ ਬਾਰੇ ਡੂੰਘੀ ਸਮਝ ਹੈ।
ਕੁੜੀ ਆਖੇ ਮੈਂ ਆਪਣੇ ਘਰ ਜਾਣਾ, ਮਨਚਲੇ ਕਹਿੰਦੇ ਸਾਡੇ ਨਾਲ ਚੱਲ (ਵੀਡੀਓ)
NEXT STORY