ਛੱਤੀਸਗੜ੍ਹ- ਛੱਤੀਸਗੜ੍ਹ ’ਚ ਨਲਬੰਦੀ ਕੰਪਲੈਕਸਾਂ ’ਚ ਔਰਤਾਂ ਦੀ ਮੌਤ ਦਾ ਮਾਮਲਾ ਹੋਰ ਜ਼ਿਆਦਾ ਗੰਭੀਰ ਹੋ ਗਿਆ ਹੈ। ਹੁਣ ਤੱਕ ਮ੍ਰਿਤਕਾਂ ਦੀ ਗਿਣਤੀ 14 ਤੱਕ ਪੁੱਜ ਗਈ ਹੈ। ਬਿਲਾਸਪੁਰ ਤੋਂ ਇਲਾਵਾ ਪੇਂਡਰਾ ਦੇ ਨਲਬੰਦੀ ਕੈਂਪਾਂ ’ਚ ਵੀ ਔਰਤਾਂ ਦੀਆਂ ਮੌਤਾਂ ਦਾ ਮਾਮਲਾ ਸਾਹਮਣੇ ਆਇਆ ਹੈ। ਪੇਂਡਰਾ ਦੇ ਕੰਪਲੈਕਸ ’ਚ ਬੈਗਾ ਜਨਜਾਤੀ ਦੀਆਂ 2 ਔਰਤਾਂ ਦਾ ਆਪਰੇਸ਼ਨ ਕਰਨ ਦਾ ਵੀ ਮਾਮਲਾ ਸਾਹਮਣੇ ਆਇਆ ਹੈ, ਜਿਨ੍ਹਾਂ ਦੀ ਨਲਬੰਦੀ ਕਲੈਕਟਰ ਦੀ ਮਨਜ਼ੂਰੀ ਤੋਂ ਬਿਨਾਂ ਨਹੀਂ ਕੀਤੀ ਜਾਂਦੀ ਹੈ। ਬੈਗਾ ਔਰਤਾਂ ’ਚੋਂ ਇਕ ਦੀ ਮੌਤ ਹੋ ਗਈ ਹੈ। ਹੁਣ ਤੱਕ ਸ਼ੁਰੂਆਤੀ ਤੌਰ ’ਤੇ ਸੇਪਟੀਸੀਮੀਆ ਕਾਰਨ ਕਈ ਅੰਗਾਂ ਦੇ ਕੰਮ ਬੰਦ ਕਰਨ (ਮਲਟੀ ਆਰਗਨ ਫੇਲੁਅਰ) ਨੂੰ ਮੌਤ ਦਾ ਕਾਰਨ ਮੰਨਿਆ ਜਾ ਰਿਹਾ ਹੈ। ਉੱਥੇ ਹੀ ਸਰਕਾਰੀ ਹਲਕਿਆਂ ’ਚ ਸਿਪ੍ਰੋਪ੍ਰੋਕੀਸਨ-500 ਵਰਗੀਆਂ ਕੁਝ ਦਵਾਈਆਂ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ।
ਬਿਲਾਸਪੁਰ ਅਤੇ ਪੇਂਡਰਾ ਦੇ ਨਲਬੰਦੀ ਕੰਪਲੈਕਸਾਂ ’ਚ ਆਪਰੇਸ਼ਨ ਕਰਵਾਉਣ ਵਾਲੀਆਂ 14 ਔਰਤਾਂ ਦੀ ਮੌਤ ਦਾ ਅੰਕੜਾ ਹੁਣ ਤੱਕ ਸਾਹਮਣੇ ਆ ਰਿਹਾ ਹੈ। ਬਿਲਾਸਪੁਰ ਕੰਪਲੈਕਸ ’ਚ ਆਪਰੇਸ਼ਨ ਕਰਵਾਉਣ ਵਾਲੀ ਔਰਤ ਦੀ ਮੌਤ ਦੀ ਪੁਸ਼ਟੀ ਪ੍ਰਸ਼ਾਸਨ ਨਹੀਂ ਕਰ ਰਿਹਾ ਹੈ। ਪੇਂਡਰਾ ਨਲਬੰਦੀ ਕੰਪਲੈਕਸ ਦੀਆਂ 7 ਔਰਤਾਂ ਨੂੰ ਗੰਭੀਰ ਹਾਲਤ ’ਚ ਬਿਲਾਸਪੁਰ ’ਚ ਛੱਤੀਸਗੜ੍ਹ ਇੰਸਟੀਚਿਊਟ ਆਫ ਮੈਡੀਕਲ ਸਾਇੰਸ (ਸਿਮਸ) ’ਚ ਭਰਤੀ ਕਰਵਾਉਣਾ ਪਿਆ। ਇਸ ’ਚੋਂ ਇਕ ਬੈਗਾ ਔਰਤ ਦੀ ਮੌਤ ਵੀ ਹੋ ਗਈ। ਸਿਹਤ ਮੰਤਰੀ ਅਮਰ ਅਗਰਵਾਲ ਨੇ ਅਸਤੀਫੇ ਦੀ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ ਹੈ।
ਮੁੰਬਈ : ਕੁਰਲਾ 'ਚ ਫਿਊਲ ਪਾਈਪ ਲਾਈਨ 'ਚ ਲੱਗੀ ਅੱਗ
NEXT STORY