ਜਲੰਧਰ (ਮਹੇਸ਼)–ਸਾਬਕਾ ਸਿੱਖਿਆ ਮੰਤਰੀ ਅਤੇ ਵਿਧਾਇਕ ਪਰਗਟ ਸਿੰਘ ਨੇ ਚਿਤਾਵਨੀ ਦਿੱਤੀ ਕਿ ਇੰਡੀਆ-ਅਮਰੀਕਾ ਟ੍ਰੇਡ ਐਗਰੀਮੈਂਟ ਇਸ ਸਮੇਂ ਦੇਸ਼ ਅਤੇ ਖ਼ਾਸ ਕਰਕੇ ਕਿਸਾਨਾਂ ਲਈ ਬਹੁਤ ਗੰਭੀਰ ਮੁੱਦਾ ਹੈ। ਉਨ੍ਹਾਂ ਸਵਾਲ ਚੁੱਕਿਆ ਕਿ ਇਸ ਮਾਮਲੇ ਵਿਚ ਖ਼ੁਦ ਨੂੰ ਕਿਸਾਨਾਂ ਦੀ ਹਿਤੈਸ਼ੀ ਦੱਸਣ ਵਾਲੀ ਆਮ ਆਦਮੀ ਪਾਰਟੀ ਸਿਰਫ਼ ਖਾਨਾਪੂਰਤੀ ਕਰ ਰਹੀ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਚੁੱਪ ਧਾਰੀ ਬੈਠੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕਿਸਾਨਾਂ ਦੇ ਹਿੱਤਾਂ ਨਾਲ ਕੋਈ ਵੀ ਸਮਝੌਤਾ ਸਵੀਕਾਰ ਨਹੀਂ ਕਰੇਗੀ।
ਇਹ ਵੀ ਪੜ੍ਹੋ: ਪੰਜਾਬ 'ਚ ਇਸ ਤਾਰੀਖ਼ ਨੂੰ ਪੈ ਸਕਦੈ ਮੀਂਹ! ਪੜ੍ਹੋ ਮੌਸਮ ਦੀ ਤਾਜ਼ਾ ਅਪਡੇਟ
ਪਰਗਟ ਸਿੰਘ ਨੇ ਕਿਹਾ ਕਿ ਕਿਸਾਨਾਂ ਅਤੇ ਖੇਤੀਬਾੜੀ ਨੂੰ ਖ਼ਤਮ ਕਰਨ ਵਾਲੀ ਇੰਡੀਆ-ਅਮਰੀਕਾ ਟ੍ਰੇਡ ਡੀਲ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸਾਹਮਣੇ ਸਰੰਡਰ ਕਰੀ ਬੈਠੇ ਹਨ। ਉਨ੍ਹਾਂ ਕਿਹਾ ਕਿ ਹਰ ਛੋਟੀ-ਛੋਟੀ ਗੱਲ ’ਤੇ ਤਿੱਖੀ ਪ੍ਰਤੀਕਿਰਿਆ ਦੇਣ ਵਾਲੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇਸ ਗੰਭੀਰ ਟ੍ਰੇਡ ਐਗਰੀਮੈਂਟ ’ਤੇ ਚੁੱਪ ਰਹਿਣਾ ਕਈ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਦੀ ਇਹ ਚੁੱਪ ਸਾਬਿਤ ਕਰਦੀ ਹੈ ਕਿ ਇਸ ਐਗਰੀਮੈਂਟ ਵਿਚ ਵੀ ਆਮ ਆਦਮੀ ਪਾਰਟੀ ‘ਏ-ਟੀਮ’ ਦੀ ਲਾਈਨ ’ਤੇ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ਕਹਿੰਦੇ ਆ ਰਹੇ ਹਨ ਕਿ ਆਮ ਆਦਮੀ ਪਾਰਟੀ ਭਾਜਪਾ ਦੀ ‘ਬੀ-ਟੀਮ’ ਦੇ ਤੌਰ ’ਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਦੇਸ਼ ਦੇ ਹੋਰਨਾਂ ਕਿਸਾਨਾਂ ਲਈ ਮਾਰੂ ਸਾਬਿਤ ਹੋਣ ਵਾਲਾ ਇਹ ਸਮਝੌਤਾ ਸਿਰਫ ਵਪਾਰਕ ਦਸਤਾਵੇਜ਼ ਨਹੀਂ ਹੈ, ਸਗੋਂ ਦੇਸ਼ ਦੇ ਕਰੋੜਾਂ ਕਿਸਾਨਾਂ ਦੀ ਰੋਜ਼ੀ-ਰੋਟੀ ਨਾਲ ਜੁੜਿਆ ਗੰਭੀਰ ਮੁੱਦਾ ਹੈ।
ਇਹ ਵੀ ਪੜ੍ਹੋ: Punjab: ਵਿਆਹ ਵਾਲੇ ਘਰ 'ਚ ਪੈ ਗਏ ਵੈਣ! ਸ਼ਗਨ ਦੇ ਦਿਨ ਵਿਆਹ ਵਾਲੇ ਮੁੰਡੇ ਨੇ ਕੀਤੀ ਖ਼ੁਦਕੁਸ਼ੀ
ਅਮਰੀਕਾ ਜਾਣ ਵਾਲੇ ਖੇਤੀ ਦੇ ਸਾਮਾਨ ’ਤੇ 18 ਫ਼ੀਸਦੀ ਟੈਰਿਫ ਅਤੇ ਅਮਰੀਕਾ ਦੇ ਉਤਪਾਦਾਂ ਨੂੰ ਭਾਰਤ ਆਉਣ ’ਤੇ ਜ਼ੀਰੋ ਟੈਰਿਫ ਲਾਉਣ ਦਾ ਸਿੱਧਾ ਅਸਰ ਦੇਸ਼ ਦੇ ਕਿਸਾਨਾਂ ’ਤੇ ਪਵੇਗਾ। ਪੰਜਾਬ ਦੇ ਕਿਸਾਨਾਂ ਨੂੰ ਪਹਿਲਾਂ ਹੀ ਫਸਲਾਂ ਦੇ ਉਚਿਤ ਭਾਅ ਨਹੀਂ ਮਿਲ ਰਹੇ। ਖੇਤੀ ਦੀ ਲਾਗਤ ਵੀ ਵਧ ਰਹੀ ਹੈ। ਅਜਿਹੇ ਵਿਚ ਵਿਦੇਸ਼ੀ ਉਤਪਾਦਾਂ ਨਾਲ ਕੰਪੀਟੀਸ਼ਨ ਛੋਟੇ ਕਿਸਾਨਾਂ ਨੂੰ ਬਰਬਾਦ ਕਰ ਦੇਵੇਗਾ। ਪਰਗਟ ਸਿੰਘ ਨੇ ਕਿਹਾ ਕਿ ਦੇਸ਼ ਵਿਚ ਵਧੇਰੇ ਛੋਟੇ ਅਤੇ ਮੱਧਵਰਗੀ ਕਿਸਾਨ ਹਨ, ਜਿਹੜੇ ਕਿ ਵੱਡੀਆਂ ਵਿਦੇਸ਼ੀ ਕੰਪਨੀਆਂ ਨਾਲ ਕੰਪੀਟੀਸ਼ਨ ਵਿਚ ਸਮਰੱਥ ਨਹੀਂ ਹਨ। ਅਮਰੀਕਾ ਤੋਂ ਜੇਕਰ ਕਣਕ, ਮੱਕਾ, ਸੋਆਇਆਬੀਨ ਅਤੇ ਡੇਅਰੀ ਉਤਪਾਦ ਭਾਰਤੀ ਬਾਜ਼ਾਰ ਵਿਚ ਘੱਟ ਕੀਮਤ ’ਤੇ ਆ ਗਏ ਤਾਂ ਉਨ੍ਹਾਂ ਦੀ ਕਮਰ ਟੁੱਟ ਜਾਵੇਗੀ। ਕਿਸਾਨ ਸੰਗਠਨ ਵੀ ਚਿੰਤਤ ਹਨ ਕਿ ਅੰਤਰਰਾਸ਼ਟਰੀ ਦਬਾਅ ਕਾਰਨ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਅਤੇ ਖੇਤੀ ਸਬਸਿਡੀ ਦੀਆਂ ਨੀਤੀਆਂ ’ਤੇ ਪ੍ਰਭਾਵ ਪੈਣਾ ਤੈਅ ਹੈ।
ਇਹ ਵੀ ਪੜ੍ਹੋ: ਗੋਰਾਇਆ 'ਚ ਵੱਡਾ ਹਾਦਸਾ! ਦੋ ਵਿਦਿਆਰਥੀਆਂ ਦੀ ਦਰਦਨਾਕ ਮੌਤ, ਤੜਫ਼-ਤੜਫ਼ ਕੇ ਨਿਕਲੀ ਜਾਨ
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪਹਿਲਾਂ ਤਿੰਨ ਕਾਲੇ ਕਾਨੂੰਨ ਲਿਆ ਕੇ ਪੰਜਾਬ ਦੇ ਕਿਸਾਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰ ਚੁੱਕੀ ਹੈ। ਹੁਣ ਇਸ ਨਵੀਂ ਡੀਲ ਨਾਲ ਉਨ੍ਹਾਂ ਫਿਰ ਤੋਂ ਪੰਜਾਬ ਦੇ ਕਿਸਾਨਾਂ ਅਤੇ ਕਿਰਸਾਨੀ ਨੂੰ ਦਾਅ ’ਤੇ ਲਾ ਿਦੱਤਾ ਹੈ। ਪਰਗਟ ਿਸੰਘ ਨੇ ਕਿਹਾ ਕਿ ਇਸ ਤੋਂ ਸਾਫ ਹੁੰਦਾ ਹੈ ਕਿ ਕੇਂਦਰ ਸਰਕਾਰ ਅਤੇ ਭਾਜਪਾ ਇਸ ਟ੍ਰੇਡ ਡੀਲ ਦੇ ਫਾਇਦੇ ਗਿਣਾ ਕੇ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਪੰਜਾਬ ਦੇ ਕਿਸਾਨ ਇਸ ਵਾਰ ਵੀ ਉਨ੍ਹਾਂ ਦੇ ਝਾਂਸੇ ਵਿਚ ਨਹੀਂ ਆਉਣਗੇ। ਇਸ ਡੀਲ ਦਾ ਪੂਰੀ ਤਰ੍ਹਾਂ ਵਿਰੋਧ ਕਰਾਂਗੇ। ਕਾਂਗਰਸ ਇਸ ਮਾਮਲੇ ਵਿਚ ਉਨ੍ਹਾਂ ਦੇ ਨਾਲ ਹੈ।
ਇਹ ਵੀ ਪੜ੍ਹੋ: ਕੈਪਟਨ ਅਮਰਿੰਦਰ ਸਿੰਘ ਨੂੰ ਸੰਮਨ ਭੇਜਣ ਵਾਲੇ ED ਅਧਿਕਾਰੀ ਦਾ ਤਬਾਦਲਾ! ਜਲੰਧਰ ਤੋਂ ਚੇਨਈ ਟਰਾਂਸਫਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪ੍ਰੈਗਾਬਾਲਿਨ ਕੈਪਸੂਲਾਂ ਦੀ ਵਿਕਰੀ ’ਤੇ ਪਾਬੰਦੀ
NEXT STORY