ਮੁੰਬਈ- ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਦਾ ਬੇਟੇ ਆਰੀਅਨ ਅਤੇ ਅਮਿਤਾਭ ਬੱਚਨ ਦੀ ਦੋਤਰੀ ਨਵਿਆ ਨਵੇਲੀ ਵਿਦੇਸ਼ 'ਚ ਇਕ ਹੀ ਸਕੂਲ 'ਚ ਪੜਦੇ ਹਨ। ਦੱਸਿਆ ਜਾ ਰਿਹਾ ਹੈ ਕਿ ਆਰੀਅਨ ਦੀ ਪਹਿਲੀ ਵਾਰੀ ਚਰਚਾ ਉਦੋਂ ਹੋਈ ਸੀ ਜਦੋਂ ਕਿਹਾ ਗਿਆ ਸੀ ਕਿ ਆਰੀਅਨ ਅਤੇ ਨਵਿਆ ਦੇ ਵਿੱਚ ਗਹਿਰਾ ਅਫੇਅਰ ਹੈ। ਮੀਡੀਆ 'ਚ ਅਜਿਹੀ ਚਰਚਾ ਬਣਨੀ ਸ਼ੁਰੂ ਹੋਈ ਸੀ ਕਿ ਇਨ੍ਹਾਂ ਦੋਹਾਂ ਪਰਿਵਾਰਾਂ ਨੂੰ ਇਸ ਅਫੇਅਰ ਨਾਲ ਕੋਈ ਵੀ ਦਿੱਕਤ ਨਹੀਂ ਹੈ ਪਰ ਬਾਅਦ 'ਚ ਇਨ੍ਹਾਂ ਗੱਲਾਂ ਦਾ ਖੰਡਨ ਕਰ ਦਿੱਤਾ ਗਿਆ ਸੀ।
ਦੂਜੀ ਵਾਰੀ ਸ਼ਾਹਰੁਖ ਦਾ ਬੇਟਾ ਉਸ ਸਮੇਂ ਚਰਚਾ 'ਚ ਆਇਆ ਸੀ ਜਦੋਂ ਸੋਸ਼ਲ ਮੀਡੀਆ 'ਚ ਇਸ ਦੀ ਇਕ ਤਸਵੀਰ ਜਾਰੀ ਹੋਈ ਸੀ। ਇਸ ਤਸਵੀਰ 'ਚ ਸ਼ਾਹਰੁਖ ਦੇ ਬੇਟੇ ਆਰੀਅਨ ਨੂੰ 2 ਲੜਕੀਆਂ ਕਿਸ ਕਰ ਰਹੀਆਂ ਸਨ। ਇਸ ਤਸਵੀਰ 'ਤੇ ਕਿਸੇ ਤਰ੍ਹਾਂ ਦਾ ਕੋਈ ਵੀ ਖੰਡਨ ਨਹੀਂ ਕੀਤਾ ਗਿਆ ਸੀ। ਇਹ ਵੀ ਕਿਹਾ ਗਿਆ ਹੈ ਕਿ ਸ਼ਾਹਰੁਖ ਖਾਨ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੇਟੇ ਆਰੀਅਨ ਦੀ ਰੋਮਾਂਟਿਕ ਇਮੇਜ ਬਣੇ। ਇਸ ਤਸਵੀਰ ਦੀ ਖੂਬ ਚਰਚਾ ਵੀ ਕੀਤੀ ਗਈ ਸੀ। ਉਦੋਂ ਤੋਂ ਹੀ ਆਰੀਅਨ ਨੂੰ ਇਕ ਹੀਰੋ ਦੇ ਤੌਰ 'ਤੇ ਦੇਖਿਆ ਜਾਣ ਲੱਗਿਆ ਸੀ।
ਇਸ ਤੋਂ ਬਾਅਦ ਆਰੀਅਨ ਦੀ ਸਭ ਤੋਂ ਵੱਧ ਚਰਚਾ ਸੈਕਸ ਵੀਡੀਓ ਨੂੰ ਲੈ ਕੇ ਹੋਈ। ਕੁਝ ਸਮਾਂ ਪਹਿਲਾਂ ਆਈ ਇਕ ਸੈਕਸ ਵੀਡੀਓ ਨੂੰ ਨਕਲੀ ਦੱਸਿਆ ਗਿਆ। ਇਸ ਵੀਡੀਓ 'ਚ ਇਕ ਅਜਿਹੇ ਲੜਕੇ ਦੇ ਬੈੱਡਰੂਮ ਸੀਨਜ਼ ਸਨ, ਜਿਸ ਦੀ ਸ਼ਕਲ ਆਰੀਅਨ ਨਾਲ ਮਿਲਦੀ ਸੀ। ਜੋ ਲੜਕੀ ਉਸ ਲੜਕੇ ਨਾਲ ਸੀ ਉਸ ਨੂੰ ਅਮਿਤਾਭ ਦੀ ਦੋਤਰੀ ਦੱਸਿਆ ਗਿਆ ਸੀ। ਇਸ ਵੀਡੀਓ 'ਤੇ ਸ਼ਾਹਰੁਖ ਵਲੋਂ ਕੋਈ ਵੀ ਪ੍ਰਤੀਕਿਰਿਆ ਨਹੀਂ ਆਈ। ਬਾਅਦ 'ਚ ਇਹ ਮੰਨਿਆ ਗਿਆ ਸੀ ਕਿ ਇਹ ਵੀਡੀਓ ਨਕਲੀ ਹੈ। ਇਸੇ ਤਰ੍ਹਾਂ ਸ਼ਾਹਰੁਖ ਦਾ ਬੇਟਾ ਆਰੀਅਨ ਹੁਣ ਤੱਕ 3 ਵਾਰੀ ਅੱਤ ਵਿਵਾਦਾਂ 'ਚ ਫੱਸ ਚੁੱਕਿਆ ਹੈ।
ਜਾਣੋ ਕੌਣ ਹੈ ਸ਼ਰਦ ਦਾ ਨਵਾਂ ਜਿਗਰੀ ਯਾਰ
NEXT STORY