ਮੁੰਬਈ : ਟੀ. ਵੀ. ਅਦਾਕਾਰ ਸ਼ਰਦ ਮਲਹੋਤਰਾ ਨੇ ਹੁਣੇ ਜਿਹੇ ਘੋੜੇ ਨਾਲ ਦੋਸਤੀ ਕੀਤੀ ਹੈ। ਸ਼ਰਦ ਮਲਹੋਤਰਾ ਅੱਜਕਲ ਸੋਨੀ ਟੀ. ਵੀ. 'ਤੇ ਪ੍ਰਸਾਰਿਤ ਸੀਰੀਅਲ 'ਭਾਰਤ ਕਾ ਵੀਰ ਪੁੱਤਰ ਮਹਾਰਾਣਾ ਪ੍ਰਤਾਪ' ਵਿਚ ਕੰਮ ਕਰ ਰਿਹਾ ਹੈ। ਸੀਰੀਅਲ ਵਿਚ ਕੰਮ ਕਰਨ ਦੌਰਾਨ ਸ਼ਰਦ ਨੇ ਇਕ ਨਵਾਂ ਜਿਗਰੀ ਯਾਰ ਬਣਾਇਆ ਹੈ। ਇਹ ਦੋਸਤ ਉਸ ਨਾਲ ਕੰਮ ਕਰਨ ਵਾਲਾ ਇਕ ਸਫੇਦ ਘੋੜਾ ਹੈ। ਦੱਸਿਆ ਜਾਂਦਾ ਹੈ ਕਿ ਸ਼ਰਦ ਅਤੇ ਚੇਤਕ ਘੋੜੇ ਵਿਚਾਲੇ ਇਕ ਮਜ਼ਬੂਤ ਰਿਸ਼ਤਾ ਬਣ ਗਿਆ। ਸ਼ਰਦ ਨੂੰ ਉਸ ਨਾਲ ਸਮਾਂ ਬਿਤਾਉਣਾ ਚੰਗਾ ਲੱਗਦਾ ਹੈ। ਸ਼ਰਦ ਨੇ ਕਿਹਾ, ''ਮੈਨੂੰ ਪਰਦੇ ਅਤੇ ਪਰਦੇ ਤੋਂ ਬਾਹਰ ਦੋਹਾਂ ਥਾਵਾਂ 'ਤੇ ਆਪਣਾ ਘੋੜਾ ਚੇਤਕ ਪਿਆਰਾ ਹੈ। ਉਹ ਮੇਰੇ ਨਿਜੀ ਦੋਸਤਾਂ ਦੀ ਲਿਸਟ ਵਿਚ ਸ਼ਾਮਲ ਹੈ। ਉਹ ਗਾਜਰਾਂ ਦਾ ਸ਼ੌਕੀਨ ਹੈ ਅਤੇ ਇਸ ਲਈ ਮੈਂ ਰੋਜ਼ਾਨਾ ਉਸ ਲਈ ਕੁਝ ਗਾਜਰਾਂ ਲਿਆਉਂਦਾ ਹਾਂ, ਜਿਸ ਨਾਲ ਉਹ ਖੁਸ਼ ਹੋ ਜਾਂਦਾ ਹੈ।
ਤਸਵੀਰਾਂ 'ਚ ਦੇਖੋ ਪਰਿਣੀਤੀ ਚੋਪੜਾ ਦੀ ਡ੍ਰੈਸਿੰਗ ਸੈਂਸ
NEXT STORY