ਲਾਸ ਏਂਜਲਸ- ਹਾਲੀਵੁੱਡ ਦੀ ਮੰਨੀ-ਪ੍ਰਮੰਨੀ ਅਭਿਨੇਤਰੀ ਜੈਨੀਫਰ ਲਾਰੇਂਸ ਨੇ ਸੋਸ਼ਲ ਮੀਡੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਜੈਨੀਫਰ ਦੀਆਂ ਨਿਊਡ ਤਸਵੀਰਾਂ ਅਜੇ ਹਾਲ ਹੀ 'ਚ ਇੰਟਰਨੈੱਟ 'ਤੇ ਲੀਕ ਹੋ ਗਈਆਂ ਸਨ। ਜੈਨੀਫਰ ਇਸ ਕਾਰਨ ਬਹੁਤ ਹੀ ਦੁਖੀ ਹੈ ਤੇ ਉਸ ਨੇ ਕਿਹਾ ਕਿ ਉਹ ਕਦੇ ਵੀ ਸੋਸ਼ਲ ਮੀਡੀਆ ਦੀ ਵਰਤੋਂ ਨਹੀਂ ਕਰੇਗੀ ਕਿਉਂਕਿ ਇੰਟਰਨੈੱਟ ਨੇ ਉਸ ਨਾਲ ਬਹੁਤ ਮਾੜਾ ਕੀਤਾ ਹੈ।
ਜੈਨੀਫਰ ਨੇ ਰੇਡੀਓ ਸਟੇਸ਼ਨ 'ਤੇ ਗੱਲਬਾਤ ਦੌਰਾਨ ਕਿਹਾ ਕਿ ਉਸ ਨੇ ਸੋਸ਼ਲ ਨੈੱਟਵਰਕਿੰਗ ਸਾਈਟਾਂ ਤੋਂ ਆਪਣੇ ਸਾਰੇ ਅਧਿਕਾਰਕ ਅਕਾਊਂਟ ਡਿਲੀਟ ਕਰ ਦਿੱਤੇ ਹਨ। ਉਸ ਨੇ ਕਿਹਾ ਕਿ ਜੇਕਰ ਫੇਸਬੁੱਕ, ਇੰਸਟਾਗ੍ਰਾਮ ਜਾਂ ਟਵਿਟਰ 'ਤੇ ਕਦੇ ਕੋਈ ਅਕਾਊਂਟ ਯੂਜ਼ਰ ਕਹੇ ਕਿ ਉਹ ਜੈਨੀਫਰ ਹੈ ਤਾਂ ਯਕੀਨੀ ਤੌਰ 'ਤੇ ਉਹ ਖੁਦ ਨਹੀਂ ਹੋਵੇਗੀ।
ਓਰਾ ਨੇ ਬੁਆਏਫ੍ਰੈਂਡ ਨਾਲ ਡਿਨਰ ਦਾ ਆਨੰਦ ਮਾਣਿਆ
NEXT STORY