ਲੰਦਨ : ਗਾਇਕਾ ਰੀਟਾ ਓਰਾ ਨੂੰ ਇਥੇ ਉਸ ਦੇ ਬੁਆਏਫ੍ਰੈਂਡ ਰਿਕੀ ਹਿਲ ਨਾਲ ਡਿਨਰ ਕਰਦਿਆਂ ਦੇਖਿਆ ਗਿਆ। ਦੋਹਾਂ ਨੇ ਪਹਿਲਾਂ ਲੰਦਨ ਫੈਸ਼ਨ ਸ਼ੋਅ 'ਚ ਸ਼ਮੂਲੀਅਤ ਕੀਤੀ ਅਤੇ ਉਸ ਪਿੱਛੋਂ ਡਿਨਰ ਲਈ ਗਏ। ਵੈੱਬਸਾਈਟ 'ਡੇਲੀਮੇਲ ਡਾਟ ਕੋ ਡਾਟ ਯੂਕੇ' ਅਨੁਸਾਰ 23 ਸਾਲ ਓਰਾ ਨੂੰ ਮੰਗਲਵਾਰ ਨੂੰ ਆਯੋਜਿਤ ਫੈਸ਼ਨ ਸ਼ੋਅ ਵਿਚ ਮਹਿਮਾਨ ਵਜੋਂ ਬੁਲਾਇਆ ਗਿਆ ਸੀ। ਓਰਾ ਨੇ ਬੈਲਟ ਵਾਲਾ ਸੁਰਖ ਲਾਲ ਰੰਗ ਦਾ ਕੋਟ ਪਹਿਨਿਆ ਹੋਇਆ ਸੀ ਅਤੇ ਬਰਗੰਡੀ ਰੰਗ ਦੀ ਹੈਟ ਪਹਿਨੀ ਹੋਈ ਸੀ, ਜਿਸ 'ਤੇ ਲਾਲ ਰੰਗ ਦਾ ਫੀਤਾ ਬੱਝਾ ਸੀ, ਜਦਕਿ ਰਿਕੀ ਆਪਣੇ ਜਾਣੇ-ਪਛਾਣੇ ਅੰਦਾਜ਼ ਵਿਚ ਨਜ਼ਰ ਆਇਆ। ਵਰਨਣਯੋਗ ਹੈ ਕਿ ਓਰਾ ਅਤੇ ਰਿਕੀ ਬੀਤੇ ਕੁਝ ਮਹੀਨਿਆਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ।
ਰਣਬੀਰ ਤੇ ਕੈਟਰੀਨਾ ਕੈਫ ਦੇ ਵਿਆਹ ਖਿਲਾਫ ਹੋਏ ਰਿਸ਼ੀ ਤੇ ਨੀਤੂ (ਦੇਖੋ ਤਸਵੀਰਾਂ)
NEXT STORY