ਨਵੀਂ ਦਿੱਲੀ- ਉਂਝ ਤਾਂ ਬਾਲੀਵੁੱਡ 'ਚ ਪਹਿਲਾਂ ਤੋਂ ਹੀ ਦਿੱਗਜ ਖਾਨਜ਼ ਦੀ ਭਰਮਾਰ ਹੈ ਤੇ ਹਰ ਖਾਨ ਲੱਖਾਂ ਦਿਲਾਂ 'ਤੇ ਰਾਜ ਕਰਦਾ ਹੈ ਪਰ ਆਪਣੀ ਨਵੀਂ ਫਿਲਮ ਖੂਬਸੂਰਤ ਰਾਹੀਂ ਇੰਡਸਟਰੀ 'ਚ ਧਮਾਕੇਦਾਰ ਐਂਟਰੀ ਕਰਨ ਵਾਲੇ ਪਾਕਿਸਤਾਨੀ ਕਲਾਕਾਰ ਫਵਾਦ ਖਾਨ ਨੇ ਵੀ ਬਹੁਤ ਹੀ ਘੱਟ ਸਮੇਂ 'ਚ ਲੱਖਾਂ ਹਸੀਨਾਵਾਂ ਦਾ ਦਿਲ ਜਿੱਤ ਲਿਆ ਹੈ।
ਫਵਾਦ ਖਾਨ ਨੇ ਆਪਣੀ ਪਹਿਲੀ ਬਾਲੀਵੁੱਡ ਫਿਲਮ ਦੀ ਕੋ-ਸਟਾਰ ਰਹੀ ਸੋਨਮ ਕਪੂਰ ਸਬੰਧੀ ਕਿਹਾ ਹੈ ਕਿ ਉਹ ਉਸ ਨਾਲ ਭਾਵਨਾਤਮਕ ਰੂਪ ਨਾਲ ਵੀ ਜੁੜ ਗਏ ਹਨ ਤੇ ਸੋਨਮ 'ਚ ਉਨ੍ਹਾਂ ਨੂੰ ਇਕ ਬਹੁਤ ਵਧੀਆ ਦੋਸਤ ਦਿਖਦਾ ਹੈ। ਖਬਰਾਂ ਮੁਤਾਬਕ ਸੋਨਮ ਤੇ ਫਵਾਦ ਫਿਲਮ ਤੋਂ ਬਾਅਦ ਵੀ ਇਕ-ਦੂਜੇ ਦੇ ਸੰਪਰਕ ਵਿਚ ਹਨ। ਫਵਾਦ ਹੁਣ ਭਾਰਤ 'ਚ ਨਹੀਂ ਹਨ, ਫਿਰ ਵੀ ਦੋਵਾਂ ਦਾ ਸੰਪਰਕ ਨਹੀਂ ਟੁੱਟਿਆ ਹੈ।
ਇਸ ਸਬੰਧੀ ਫਵਾਦ ਨੇ ਕਿਹਾ ਕਿ ਉਹ ਸੋਨਮ ਨਾਲ ਭਾਵਨਾਤਮਕ ਰੂਪ ਨਾਲ ਜੁੜੇ ਹਨ। ਉਸ ਨੂੰ ਸੋਨਮ ਦਾ ਸਾਥ ਕਾਫੀ ਚੰਗਾ ਲੱਗਦਾ ਹੈ। ਇਹੀ ਨਹੀਂ ਫਵਾਦ ਦੀ ਅਗਲੀ ਫਿਲਮ ਵੀ ਸੋਨਮ ਕਪੂਰ ਦੇ ਨਾਲ ਹੀ ਹੋਣ ਦੀ ਸੰਭਾਵਨਾ ਹੈ।
ਸਲਮਾਨ ਨੇ ਦਿੱਲੀ 'ਚ ਕੀਤੀ ਭੈਣ ਦੇ ਰੋਕੇ ਦੀ ਰਸਮ ਪੂਰੀ
NEXT STORY