ਕੋਲਕਾਤਾ- ਇਰਾਨੀ ਫਿਲਮਕਾਰ ਨਿਕੀ ਕਰੀਮੀ ਨੇ ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨਾਲ ਮਿਲਣ ਦੀ ਇੱਛਾ ਜ਼ਾਹਰ ਕੀਤੀ ਹੈ। ਨਿਕੀ ਸੋਮਵਾਰ ਤੋਂ ਸ਼ੁਰੂ ਹੋਏ 20ਵੇਂ ਕੋਲਕਾਤਾ ਕੌਮਾਂਤਰੀ ਫਿਲਮ ਉਤਸਵ 'ਚ ਸ਼ਿਰਕਤ ਕਰਨ ਲਈ ਆਈ ਸੀ। ਨਿਕੀ ਨੂੰ ਭਾਰਤੀ ਫਿਲਮਾਂ ਦੇਖਣੀਆਂ ਬਹੁਤ ਹੀ ਪਸੰਦ ਹਨ। ਅਮਿਤਾਭ ਦੀ 'ਅਮਰ ਅਕਬਰ ਐਂਥਨੀ' ਨਿਕੀ ਦੀ ਪਸੰਦੀਦਾ ਫਿਲਮਾਂ 'ਚੋਂ ਇਕ ਸੀ। ਨਿਕੀ ਨੂੰ ਇਸ ਫਿਲਮ ਉਤਸਵ 'ਚ ਅਮਿਤਾਭ ਨਾਲ ਨਾ ਮਿਲਣ ਦਾ ਦੁਖ ਹੈ। ਨਿਕੀ ਨੇ ਕਿਹਾ, ''ਮੈਨੂੰ ਪਤਾ ਲੱਗਾ ਅਮਿਤਾਭ ਬੱਚਨ ਇਥੇ ਉਦਘਾਟਨ ਸਮਾਰੋਹ 'ਚ ਆਏ ਸਨ ਪਰ ਮੈਨੂੰ ਹੈਰਾਨੀ ਹੈ ਕਿ ਮੈਂ ਉਨ੍ਹਾਂ ਨਾਲ ਕਿਉਂ ਨਾ ਮਿਲ ਸਕੀ। ਕੀ ਉਹ ਅਜੇ ਵੀ ਸ਼ਹਿਰ 'ਚ ਹਨ? ਮੈਂ ਉਨ੍ਹਾਂ ਨੂੰ ਮਿਲਣਾ ਚਾਹੁੰਦੀ ਹਾਂ।'' ਦੱਸਿਆ ਜਾ ਰਿਹਾ ਹੈ ਕਿ ਨਿਕੀ ਦੀ ਇਹ ਇੱਛਾ ਜਲਦੀ ਹੀ ਪੂਰੀ ਹੋ ਸਕਦੀ ਹੈ ਕਿਉਂਕਿ ਅਮਿਤਾਭ ਬੱਚਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਪੀਕੂ' ਦੀ ਸ਼ੂਟਿੰਗ ਲਈ ਕੋਲਕਾਤਾ 'ਚ ਹਨ।
ਸੋਨਮ ਨਾਲ ਭਾਵਨਾਤਮਕ ਰੂਪ ਨਾਲ ਜੁੜੇ ਹਨ ਫਵਾਦ
NEXT STORY