ਮੁੰਬਈ- ਬਾਲੀਵੁੱਡ ਅਭਿਨੇਤਰੀ ਸਮੀਰਾ ਰੈੱਡੀ ਬਾਰੇ ਦੱਸਿਆ ਜਾ ਰਿਹਾ ਹੈ ਕਿ ਉਹ ਮਾਂ ਬਣਨ ਵਾਲੀ ਹੈ। ਅਭਿਨੇਤਰੀ ਨੇ ਇਸ ਸਾਲ ਦੀ ਸ਼ੁਰੂਆਤ 'ਚ ਬਿਜ਼ਨੈੱਸਮੈਨ ਅਕਸ਼ੈ ਵਰਦੇ ਨਾਲ ਵਿਆਹ ਕੀਤਾ ਸੀ। ਹਾਲਾਂਕਿ ਸਮੀਰਾ ਨੇ ਖੁਦ ਖਬਰ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਉਸ ਦੇ ਇਕ ਕਰੀਬੀ ਸੂਤਰ ਨੇ ਦੱਸਿਆ, ''ਸਮੀਰਾ ਮਾਂ ਬਣਨ ਵਾਲੀ ਹੈ ਅਤੇ ਅਸੀਂ ਸਾਰੇ ਉਸ ਦੇ ਲਈ ਬਹੁਤ ਖੁਸ਼ ਹਾਂ।'' ਸਮੀਰਾ ਅਤੇ ਅਕਸ਼ੈ ਇਕ ਬਾਈਕ ਦੇ ਸ਼ੂਟ ਦੌਰਾਨ ਮਿਲੇ ਸਨ ਅਤੇ ਉਸ ਤੋਂ ਬਾਅਦ ਦੋਹਾਂ ਨੇ ਇਕ ਦੂਜੇ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ ਸੀ। ਸੂਤਰ ਅਨੁਸਾਰ ਦੋਵੇਂ ਨੰਨ੍ਹੇ ਮਹਿਮਾਨ ਦਾ ਸੁਆਗਤ ਕਰਨ ਲਈ ਬਹੁਤ ਹੀ ਉਤਸ਼ਾਹਤ ਹਨ। ਰੈੱਡੀ ਪਰਿਵਾਰ ਵੀ ਸਮੀਰਾ ਦੇ ਬੱਚੇ ਲਈ ਬਹੁਤ ਹੀ ਉਤਸ਼ਾਹਤ ਹੈ।
ਅਮਿਤਾਭ ਨਾਲ ਮਿਲਣਾ ਚਾਹੁੰਦੀ ਹੈ ਨਿਕੀ
NEXT STORY