ਲਖਨਊ- ਜਾਲੌਨ ਦੇ ਉਰਾਈ 'ਚ ਛੇੜਛਾੜ ਤੋਂ ਤੰਗ ਆ ਕੇ ਇਕ ਲੜਕੀ ਨੇ ਸ਼ੁੱਕਰਵਾਰ ਰਾਤ ਨੂੰ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ। ਖੇਤ 'ਚ ਕੰਮ ਕਰਦੇ ਸਮੇਂ 15 ਦਿਨ ਪਹਿਲਾਂ ਇਕ ਨੌਜਵਾਨ ਨੇ ਉਸ ਨਾਲ ਬਲਾਤਕਾਰ ਦੀ ਕੋਸ਼ਿਸ਼ ਕੀਤੀ ਸੀ। ਲੜਕੀ ਨੇ ਨੌਜਵਾਨ 'ਤੇ ਛੇੜਛਾੜ ਦਾ ਮਾਮਲਾ ਦਰਜ ਕਰਵਾਇਆ ਸੀ। ਮਾਮਲੇ 'ਚ ਬਲਾਤਕਾਰ ਦੀ ਧਾਰਾ ਵਧਾਉਣ ਲਈ ਉਸ ਨੇ ਕਈ ਵਾਰ ਥਾਣੇ 'ਚ ਬੇਨਤੀ ਪੱਤਰ ਦਿੱਤਾ। ਬਦਨਾਮੀ ਦੇ ਚੱਲਦੇ ਉਹ ਟੁੱਟ ਗਈ ਸੀ ਅਤੇ ਉਸ ਨੇ ਆਪਣੀ ਜ਼ਿੰਦਗੀ ਖਤਮ ਕਰ ਲਈ। ਲੜਕੀ ਨੇ ਨਾਲ 29 ਅਕਤਬੂਰ ਨੂੰ ਖੇਤ 'ਚ ਕੰਮ ਕਰਦੇ ਸਮੇਂ ਪਿੰਡ ਦੇ ਹੀ ਵਿਕਾਸ ਨਾਂ ਦੇ ਨੌਜਵਾਨ ਨੇ ਬਲਾਤਾਕਾਰ ਦੀ ਕੋਸ਼ਿਸ਼ ਕੀਤੀ ਸੀ। 30 ਅਕਤਬੂਰ ਨੂੰ ਪੁਲਸ ਨੇ ਦੋਸ਼ੀ ਦੇ ਵਿਰੁੱਧ ਬਲਾਤਕਾਰ ਦੀ ਕੋਸ਼ਿਸ਼ ਦਾ ਮਾਮਲਾ ਦਰਜ ਉਸ ਨੂੰ ਗ੍ਰਿਫਤਾਰ ਕਰ ਜੇਲ ਭੇਜ ਦਿੱਤਾ ਸੀ।
ਪਾਕਿ ਨੇ ਫਿਰ ਕੀਤੀ ਸੰਘਰਸ਼ ਵਿਰਾਮ ਦੀ ਉਲੰਘਣਾ
NEXT STORY