ਜੰਮੂ- ਜੰਮੂ-ਕਸ਼ਮੀਰ ਵਿਧਾਨਸਭਾ ਚੋਣ ਦਾ ਜ਼ੋਰ ਫੜਣ ਦੇ ਨਾਲ ਹੀ ਪਾਕਿਸਤਾਨ ਨੇ ਸੰਘਰਸ਼ ਵਿਰਾਮ ਦੀ ਉਲੰਘਣਾ ਤੇਜ਼ ਕਰ ਦਿੱਤੀ ਹੈ। ਪਾਕਿਸਤਾਨ ਸੈਨਾ ਨੇ ਸ਼ਨੀਵਾਰ ਨੂੰ ਇਕ ਵਾਰ ਫਿਰ ਅਰਨੀਆ ਸੈਕਟਰ 'ਚ ਕੌਮਾਂਤਰੀ ਸਰਹੱਦ 'ਤੇ ਅਗਰੇਤੀ ਭਾਰਤੀ ਚੌਕੀਆਂ ਨੂੰ ਨਿਸ਼ਾਨਾ ਬਣਾ ਕੇ ਪੰਜ ਮੋਰਟਾਰ ਦਾਗੇ।
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨੀ ਰੇਂਜਰਾਂ ਨੇ ਸਵੇਰੇ ਕਰੀਬ 9 ਵਜੇ 27 ਮਿਨਟ 'ਤੇ ਅਰਨੀਆ ਉਪ ਸੈਕਟਰ 'ਚ ਸੀਮਾ ਸੁਰੱਖਿਆ ਬਲ ਦੀ ਅਗਰੇਤੀ ਚੌਕੀ ਨੂੰ ਨਿਸ਼ਾਨਾ ਬਣਾ ਕੇ 31-ਐੱਮ. ਐੱਮ ਦੇ ਪੰਜ ਮੋਰਟਾਰ ਦਾਗੇ। ਸੂਤਰਾਂ ਅਨੁਸਾਰ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਪੂਰਾ ਸੰਯਮ ਵਰਤਿਆ ਅਤੇ ਕੋਈ ਜਵਾਬੀ ਕਾਰਵਾਈ ਨਹੀਂ ਕੀਤੀ। ਪਾਕਿਸਤਾਨ ਦੀ ਫਾਇਰਿੰਗ 'ਚ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ।
ਮਾਨਹਾਨੀ ਮਾਮਲਾ: ਸਾਬਿਰ ਅਲੀ ਦੇ ਸ਼ਿਕਾਇਤ ਵਾਪਸ ਲੈਣ ਤੋਂ ਬਾਅਦ ਨਕਵੀ ਬਰੀ
NEXT STORY