ਲਾਸ ਏਂਜਲਸ, ਕੌਮਾਂਤਰੀ ਪੌਪ ਗਾਇਕਾ ਬ੍ਰਿਟਨੀ ਸਪੀਅਰਸ ਨੇ ਆਪਣੇ ਬੁਆਏਫ੍ਰੈਂਡ ਚਾਰਲੀ ਐਬਰਸੋਲ ਨੂੰ ਆਪਣੇ ਬੇਟਿਆਂ ਨਾਲ ਮਿਲਵਾਇਆ। ਵੈੱਬਸਾਈਟ 'ਪੀਪੁਲ ਡਾਟ ਕਾਮ' ਮੁਤਾਬਕ ਇਕ ਪਰਿਵਾਰਿਕ ਸੂਤਰ ਨੇ ਦੱਸਿਆ ਕਿ 32 ਸਾਲਾ ਬ੍ਰਿਟਨੀ ਨੇ ਆਪਣੇ ਮਾਤਾ-ਪਿਤਾ ਤੋਂ ਇਜਾਜ਼ਤ ਮਿਲਣ ਤੋਂ ਬਾਅਦ ਚਾਰਲੀ ਨੂੰ ਆਪਣੇ ਬੇਟਿਆਂ ਸੀਨ ਅਤੇ ਜੇਡੇਨ ਨਾਲ ਮਿਲਾਉਣ ਦਾ ਫੈਸਲਾ ਕੀਤਾ। ਚਾਰਲੀ ਟੀ. ਵੀ. ਨਿਰਦੇਸ਼ਕ ਅਤੇ ਨਿਰਮਾਤਾ ਹੈ। ਸੂਤਰ ਨੇ ਦੱਸਿਆ ਕਿ ਬ੍ਰਿਟਨੀ ਦਾ ਪਰਿਵਾਰ ਇਸ ਗੱਲ ਤੋਂ ਖੁਸ਼ ਹੈ ਕਿ ਉਹ ਚਾਰਲੀ ਦੇ ਨਾਲ ਹੈ। ਉਨ੍ਹਾਂ ਨੂੰ ਇਸ ਗੱਲ ਦੀ ਫਿਕਰ ਕਰਨ ਦੀ ਕੋਈ ਲੋੜ ਨਹੀਂ ਹੈ ਕਿ ਬ੍ਰਿਟਨੀ ਦਾ ਉਹ ਗਲਤ ਫਾਇਦਾ ਉਠਾਏਗਾ।
ਬੋਲਡ ਦੇਸੀ ਅੰਦਾਜ਼ 'ਚ ਪੂਨਮ ਪਾਂਡੇ ਨੂੰ ਦੇਖਣ ਲਈ ਹੋ ਜਾਓ ਤਿਆਰ (ਦੇਖੋ ਤਸਵੀਰਾਂ)
NEXT STORY