ਨਵੀਂ ਦਿੱਲੀ- ਪੂਨਮ ਪਾਂਡੇ ਦੇ ਪ੍ਰਸ਼ੰਸਕਾਂ ਲਈ ਤਾਜ਼ਾ ਤੇ ਚੰਗੀ ਖਬਰ ਇਹ ਹੈ ਕਿ ਉਹ ਬਹੁਤ ਛੇਤੀ ਇਕ ਤੇਲਗੂ ਫਿਲਮ 'ਚ ਦੇਸੀ ਪਰ ਬੋਲਡ ਅੰਦਾਜ਼ 'ਚ ਨਜ਼ਰ ਆਵੇਗੀ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਫਿਲਮ 'ਚ ਪੂਨਮ ਬਿਕਨੀ ਜਾਂ ਕੋਈ ਸਵਿਮਸੂਟ ਪਹਿਨੀ ਹੋਈ ਨਹੀਂ, ਸਗੋਂ ਸਾੜ੍ਹੀ ਪਹਿਨੀ ਨਜ਼ਰ ਆਵੇਗੀ। ਸਾੜ੍ਹੀ ਦੇ ਨਾਲ ਬੈਕਲੈੱਸ ਬਲਾਊਜ਼ ਫਿਲਮ 'ਚ ਉਸ ਦੇ ਇਕ ਹੋਰ ਨਵੇਂ ਬੋਲਡ ਅੰਦਾਜ਼ ਨੂੰ ਦਿਖਾਵੇਗਾ।
ਪੂਨਮ ਨੇ ਫਿਲਮ 'ਚ ਆਪਣੇ ਇਸ ਬੋਲਡ ਅਵਤਾਰ ਨੂੰ ਇਕ ਪ੍ਰੈੱਸ ਕਾਨਫਰੰਸ ਦੌਰਾਨ ਸ਼ੇਅਰ ਕੀਤਾ। ਹੁਣ ਤਕ ਸਿਰਫ ਆਈਟਮ ਸੌਂਗ 'ਚ ਨਜ਼ਰ ਆਉਣ ਵਾਲੀ ਪੂਨਮ ਡਾਇਰੈਕਟਰ ਵੀਰੂ ਦੀ ਤੇਲਗੂ ਫਿਲਮ ਮਾਲਿਨੀ ਐਂਡ ਕੰਪਨੀ 'ਚ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ। ਪੂਨਮ ਪਾਂਡੇ ਇਸ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਨਜ਼ਰ ਆ ਰਹੀ ਹੈ। ਇਸ ਫਿਲਮ ਦੀ ਸ਼ੂਟਿੰਗ ਛੇਤੀ ਹੀ ਹੈਦਰਾਬਾਦ 'ਚ ਸ਼ੁਰੂ ਹੋਣ ਜਾ ਰਹੀ ਹੈ।
ਸਾਨੀਆ ਮਿਰਜ਼ਾ ਦਾ ਕਿਰਦਾਰ ਅਦਾ ਕਰੇਗੀ ਦੀਪਿਕਾ
NEXT STORY