ਲਾਂਬੜਾ (ਵਰਿੰਦਰ)- ਇੱਥੋਂ ਦੇ ਪਿੰਡ ਬਾਜੜਾ ਵਿਚ ਬੀਤੇ ਦਿਨੀਂ ਨਾਬਾਲਿਗ 15 ਸਾਲ ਦੀ ਲੜਕੀ ਨਾਲ ਇਕ ਦਰਿੰਦੇ ਵਲੋਂ ਜਬਰ-ਜ਼ਨਾਹ ਕਰਕੇ ਸਬੂਤ ਮਿਟਾਉਣ ਲਈ ਪੀੜਤ ਲੜਕੀ ਨੂੰ ਜਾਨੋਂ ਖਤਮ ਕਰਨ ਲਈ ਉਸ ਨੂੰ ਉਸੇ ਦੀ ਚੂੰਨੀ ਨਾਲ ਗਲਾ ਘੁਟ ਕੇ ਇਕ 50 ਫੁੱਟ ਡੂੰਘੇ ਖੂਹ ਵਿਚ ਸੁੱਟ ਦੇਣ ਅਤੇ ਕਿਸਮਤ ਨਾਲ ਪੀੜਤ ਲੜਕੀ ਦੀ ਜਾਨ ਬਚ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ।
ਇਸ ਸਬੰਧੀ ਪੀੜਤ ਲੜਕੀ ਦੀ ਜਾਣਕਾਰੀ ਦੇ ਆਧਾਰ 'ਤੇ ਪੁਲਸ ਨੇ ਉਸ ਦੇ ਹੀ ਪਿੰਡ ਦੇ ਇਕ ਲੜਕੇ ਨੂੰ ਪਰਚੇ ਵਿਚ ਨਾਮਜ਼ਦ ਕੀਤਾ ਸੀ। ਇਸ ਸਬੰਧੀ ਐਤਵਾਰ ਨੂੰ ਥਾਣਾ ਮੁਖੀ ਮਲਕੀਤ ਸਿੰਘ ਨੇ ਦੱਸਿਆ ਕਿ ਫਰਾਰ ਮੁਲਜ਼ਮ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਬਾਜੜਾ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਬੀਤੀ ਦੇਰ ਰਾਤ ਪੁਲਸ ਨੇ ਪੀੜਤ ਲੜਕੀ ਦਾ ਸਿਵਲ ਹਸਪਤਾਲ ਜਲੰਧਰ ਵਿਖੇ ਮੈਡੀਕਲ ਟੈਸਟ ਕਰਵਾਇਆ ਸੀ। ਜਾਣਕਾਰੀ ਅਨੁਸਾਰ ਮੈਡੀਕਲ ਰਿਪੋਰਟ ਵਿਚ ਜਬਰ-ਜ਼ਨਾਹ ਦੀ ਪੁਸ਼ਟੀ ਹੋ ਗਈ ਹੈ। ਸਥਾਨਕ ਪੁਲਸ ਵਲੋਂ ਇਸ ਕੇਸ ਸਬੰਧੀ ਅਗਲੀ ਕਾਰਵਾਈ ਜਾਰੀ ਹੈ।
ਕੈਂਸਰ ਦਾ ਅਜਿਹਾ ਕਹਿਰ ਕਿ ਸ਼ਮਸ਼ਾਨਘਾਟ 'ਚ ਵੀ ਨਹੀਂ ਲਾਸ਼ਾਂ ਰੱਖਣ ਦੀ ਥਾਂ (ਵੀਡੀਓ)
NEXT STORY