ਫਰੀਦਕੋਟ : ਮੋਗਾ ਤੇ ਫਰੀਦਕੋਟ ਦੇ ਵਿਚਕਾਰ ਵਸਿਆ ਪਿੰਡ ਮਾੜੀ ਮੁਸਤਫਾ ਕੈਂਸਰ ਜਿਹੀ ਭਿਆਨਕ ਬੀਮਾਰੀ ਤੇ ਕਾਲੇ ਪੀਲੀਏ ਕਾਰਨ ਖਾਲੀ ਹੁੰਦਾ ਜਾ ਰਿਹਾ ਏ। ਲੋਕ ਆਏ ਦਿਨ ਹੀ ਇਸ ਬੀਮਾਰੀ ਕਾਰਨ ਮਰ ਰਹੇ ਹਨ, ਇਥੋਂ ਤਕ ਕਿ ਲਾਸ਼ਾਂ ਦਾ ਅੰਤਿਮ ਸਸਕਾਰ ਕਰਨ ਵੇਲੇ ਸ਼ਮਸ਼ਾਨਘਾਟ ਵੀ ਖਾਲੀ ਨਹੀਂ ਮਿਲਦਾ ਤੇ ਲੋਕ ਭੋਗ ਵੀ ਨੇੜਲੇ ਪਿੰਡਾਂ ਦੇ ਗੁਰਦੁਆਰਿਆਂ 'ਚ ਜਾ ਕੇ ਪਾਉਂਦੇ ਨੇ। ਕੈਂਸਰ ਦੇ ਕਹਿਰ ਕਾਰਨ ਇਸੇ ਹੀ ਸਾਲ 150 ਲੋਕ ਮੌਤ ਦੇ ਮੂੰਹ 'ਚ ਜਾ ਚੁੱਕੇ ਹਨ।
ਕੈਂਸਰ ਦੇ ਫੈਲਣ ਦਾ ਕਾਰਨ ਲੋਕਾਂ ਵਲੋਂ ਗੰਦਾ ਪਾਣੀ ਪੀਣਾ ਹੈ। ਨਦੀਆਂ ਨਾਲਿਆਂ ਦਾ ਪਾਣੀ ਜ਼ਹਿਰ ਬਣ ਚੁੱਕਾ ਹੈ ਜੋ ਕਿ ਧਰਤੀ ਦਾ ਪਾਣੀ ਖਰਾਬ ਕਰ ਰਿਹਾ ਹੈ। ਗਰੀਬੀ ਕਾਰਨ ਲੋਕ ਫਿਲਟਰ ਵੀ ਨਹੀਂ ਲਵਾ ਸਕਦੇ ਤੇ ਵਾਟਰ ਵਰਕਸ ਵੀ ਕਈ ਦਿਨਾਂ ਤੋਂ ਬੰਦ ਪਿਆ ਹੈ। ਇਸ ਦੌਰਾਨ ਦੁੱਖੀ ਹਿਰਦੇ ਨਾਲ ਲੋਕਾਂ ਨੇ ਆਪਣੇ ਦੁੱਖਾਂ ਨੂੰ ਬਿਆਨ ਕੀਤਾ। ਇਸ ਪਿੰਡ ਵਿਚ ਉਹ ਵਿਅਕਤੀ ਵੀ ਹਨ ਜਿਨ੍ਹਾਂ ਨੇ ਆਪਣੇ ਪਰਿਵਾਰ ਦੇ ਤਿੰਨ ਤਿੰਨ ਮੈਂਬਰਾਂ ਨੂੰ ਇਸ ਬੀਮਾਰੀ ਕਰਕੇ ਗਵਾਇਆ ਹੈ। ਜਦ ਇਸ ਮਾਮਲੇ ਸਬੰਧੀ ਸਿਹਤ ਵਿਭਾਗ ਦੇ ਐਸ.ਐਓ.ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕੋਈ ਤਸੱਲੀਬਖਸ਼ ਜਵਾਬ ਨਾ ਦਿੱਤਾ।
ਇਸ ਨਾਮੁਰਾਦ ਬੀਮਾਰੀ ਨੇ ਹੁਣ ਤਕ ਕਈ ਘਰ ਖਾ ਲਏ ਹਨ। ਇਥੇ ਲੋੜ ਹੈ ਸਰਕਾਰ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਅਤੇ ਪਿੰਡਾਂ 'ਚ ਆਰ.ਓ. ਲਗਾਉਣ ਦੀ ਤਾਂ ਜੋ ਲੋਕਾਂ ਨੂੰ ਇਸ ਬੀਮਾਰੀ ਦਾ ਸ਼ਿਕਾਰ ਹੋਣ ਤੋਂ ਬਚਾਇਆ ਜਾ ਸਕੇ।
ਕਾਂਗਰਸ, ਭਾਜਪਾ ਨੇ ਦੇਸ਼ ਨੂੰ ਰੱਜ ਕੇ ਲੁੱਟਿਆ : ਕਰੀਮਪੁਰੀ
NEXT STORY