ਦੇਹਰਾਦੂਨ— ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ 'ਤੇ ਬਾਬਾ ਰਾਮਦੇਵ ਦੀ ਇਕ ਮਹਿਲਾ ਨਾਲ ਤਸਵੀਰ ਵਾਇਰਲ ਹੋਈ ਸੀ। ਸੋਸ਼ਲ ਮੀਡੀਆ 'ਤੇ ਆਪਣੀ ਅਤੇ ਮਹਿਲਾ ਦੀ ਤਸਵੀਰ ਸ਼ੇਅਰ ਕੀਤੇ ਜਾਣ ਨਾਲ ਬਾਬਾ ਰਾਮਦੇਵ ਇੰਨਾ ਪ੍ਰੇਸ਼ਾਨ ਹੋ ਗਏ ਹਨ ਕਿ ਉਨ੍ਹਾਂ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਆ ਕੇ ਆਪਣੇ ਅਤੇ ਮਹਿਲਾ ਦੇ ਸਬੰਧਾਂ ਦਾ ਪੂਰਾ ਸੱਚ ਉਜਾਗਰ ਕੀਤਾ ਹੈ। ਸੋਸ਼ਲ ਮੀਡੀਆ 'ਤੇ ਇਕ ਤਸਵੀਰ 'ਚ ਬਾਬਾ ਰਾਮਦੇਵ ਇਕ ਮਹਿਲਾ ਨਾਲ ਬੈਠੇ ਹੋਏ ਹਨ। ਇਸ ਤਸਵੀਰ ਨੂੰ ਲੈ ਕੇ ਬਾਬਾ ਰਾਮਦੇਵ ਅਤੇ ਮਹਿਲਾ ਦੇ ਬਾਰੇ 'ਚ ਘਟੀਆ ਗੱਲਾਂ ਸੋਸ਼ਲ ਮੀਡੀਆ 'ਤੇ ਕਹੀਆਂ ਜਾ ਰਹੀਆਂ ਸਨ। ਜਿਸ ਵਿਚ ਰਾਮਦੇਵ ਨੇ ਆਪਣੇ ਫੇਸਬੁੱਕ ਪੇਜ 'ਤੇ ਮਹਿਲਾ ਅਤੇ ਆਪਣੇ ਸਬੰਧਾਂ ਦਾ ਪੂਰਾ ਬਿਊਰਾ ਦਿੱਤਾ। ਬਾਬਾ ਰਾਮਦੇਵ ਨੇ ਫੇਸਬੁੱਕ ਪੇਜ 'ਤੇ ਮਹਿਲਾ ਨੂੰ ਬੇਟੀ ਕਹਿੰਦੇ ਹੋਏ ਲਿਖਿਆ ਹੈ ਕਿ ਉਸ ਦਾ ਨਾਂ ਪ੍ਰੀਤੀ ਹੈ ਅਤੇ ਉਸ ਦੀ ਉਮਰ 27 ਸਾਲ ਹੈ। ਮਹਿਲਾ ਕੈਂਸਰ ਨਾਲ ਪੀੜਤ ਹੈ ਅਤੇ ਜ਼ਿੰਦਗੀ ਅਤੇ ਮੌਤ ਨਾਲ ਝੁਜ ਰਹੀ ਹੈ। ਮਹਿਲਾ ਨੂੰ ਪੰਤਜਲੀ ਯੋਗਪੀਠ ਦੇ ਫਾਊਂਡਰ ਮੈਂਬਰ ਦੇ ਪਰਿਵਾਰ ਦੀ ਮੈਂਬਰ ਦੱਸਿਆ ਗਿਆ ਹੈ। ਮਹਿਲਾ ਵੇਦਾਂਤਾ ਹਸਪਤਾਲ 'ਚ ਭਰਤੀ ਹੈ ਅਤੇ ਬਾਬਾ ਰਾਮਦੇਵ ਨੇ ਉਸ ਨੂੰ ਵੇਦਾਂਤਾ ਹਸਪਤਾਲ 'ਚ ਮਿਲ ਕੇ ਉਸ ਨੂੰ ਆਸ਼ੀਰਵਾਦ ਦਿੱਤਾ। ਨਾਲ ਹੀ ਉਸ ਨੂੰ ਯੋਗਾ ਸਿਖਾਇਆ ਅਤੇ ਆਯੁਰਵੇਦਿਕ ਦਵਾਈ ਵੀ ਦਿੱਤੀ। ਬਾਬਾ ਰਾਮਦੇਵ ਨੇ ਮਹਿਲਾ ਦੇ ਬਾਰੇ 'ਚ ਗਲਤ ਅਫਵਾਹ ਫੈਲਾਉਣ ਨੂੰ ਸ਼ਰਮਨਾਕ ਦੱਸਦੇ ਹੋਏ ਅਜਿਹਾ ਕਰਨ ਵਾਲੇ ਲੋਕਾਂ ਨੂੰ ਖੂਬ ਫਟਕਾਰ ਲਗਾਈ। ਬਿਨਾਂ ਸੱਚਾਈ ਜਾਣੇ ਅਫਵਾਹ ਫੈਲਾਉਣ ਵਾਲਿਆਂ ਨੂੰ ਰਾਮਦੇਵ ਨੇ ਪੇਜ 'ਤੇ ਲਿਖਿਆ ਹੈ ਕਿ ਘਟੀਆ ਗੱਲਾਂ ਕਰਨ ਵਾਲਿਓ ਕੁਝ ਤਾਂ ਸ਼ਰਮ ਕਰੋ। ਜੇਕਰ ਇਹ ਮਹਿਲਾ ਤੁਹਾਡੀ ਮਾਂ, ਭੈਣ, ਧੀ ਹੁੰਦੀ ਤਾਂ ਕੀ ਤੁਸੀਂ ਅਜਿਹੇ ਹੀ ਭੱਦੇ ਕਮੈਂਟ ਕਰਦੇ।
ਮਨੋਹਰ ਪਾਰੀਕਰ ਤੇ ਹੋਰਨਾਂ ਨੇ ਚੁੱਕੀ ਰਾਜਸਭਾ ਦੀ ਮੈਂਬਰੀ ਦੀ ਸਹੁੰ
NEXT STORY