ਮਲੇਰਕੋਟਲਾ- ਜੇਕਰ ਇਕੋ ਪਰਿਵਾਰ ਉੱਪਰ ਇਕ-ਇਕ ਕਰਦੇ ਕਈ ਦੁਖ ਇੱਕਠੇ ਆ ਜਾਣ ਤਾਂ ਕੀ ਹੋਵੇਗਾ ਉਸ ਦਾ ਪਰਿਵਾਰ ਦਾ। ਜੀ ਹਾਂ, ਕੁਝ ਅਜਿਹਾ ਹੀ ਹੋਇਆ ਪਿੰਡ ਚਾਂਗਲੀ ਦੇ ਇਕ ਪਰਿਵਾਰ ਨਾਲ, ਜਿੱਥੇ ਇਕ-ਇਕ ਕਰ ਕੇ ਪਰਿਵਾਰ ਦੇ ਤਿੰਨ ਲੋਕ ਸੜਕ ਹਾਦਸੇ ਵਿਚ ਜ਼ਖਮੀ ਹੋ ਗਏ। ਜਿਵੇਂ-ਤਿਵੇਂ ਬਾਪ ਦਾ ਇਲਾਜ ਤਾਂ ਬੇਟੇ ਵੱਲੋਂ ਕਰਵਾ ਲਿਆ ਗਿਆ ਪਰ ਕੀ ਪਤਾ ਸੀ ਕਿ ਉਸ ਨੇ 'ਤੇ ਉਸ ਦੇ ਬੇਟੀ ਨੇ ਇਕ ਦਿਨ ਆਪ ਮੰਜੇ 'ਤੇ ਮਰੀਜ਼ ਬਣ ਲੇਟ ਜਾਣਾ। ਜ਼ਿਕਰਯੋਗ ਹੈ ਕਿ ਇਸ ਪਰਿਵਾਰ ਦੇ ਮੁਖੀ ਨਾਲ ਕੁਝ ਸਾਲ ਪਹਿਲਾਂ ਹਾਦਸਾ ਹੋਇਆ ਸੀ, ਉਸ ਤੋਂ ਬਾਅਦ ਉਸ ਦੀ ਲੜਕੀ ਦੀ ਰੋਡ ਹਾਦਸੇ ਦੌਰਾਨ ਰੀੜ੍ਹ ਦੀ ਹੱਡੀ ਦੇ ਮਨਕੇ ਕਰੈਕ ਹੋ ਗਏ ਸੀ, ਜਿਸ ਕਾਰਨ ਇਹ ਪਰਿਵਾਰ ਆਪਣਾ ਸਭ ਕੁਝ ਵੇਚ ਕੇ ਇਲਾਜ ਲਈ ਕਿਸੇ ਦਾਨੀ ਸੱਜਣ ਦਾ ਇੰਤਜ਼ਾਰ ਕਰ ਰਿਹਾ ਹੈ। ਕੀ ਕੋਈ ਇਸ ਪਰਿਵਾਰ ਦੀ ਆਰਥਿਕ ਮਦਦ ਕਰੇਗਾ। ਇਸ ਪਰਿਵਾਰ ਦੀ ਮਦਦ ਕਰਨ ਲਈ ਇਸ ਨੰਬਰ 98559-36412 'ਤੇ ਸੰਪਰਕ ਕਰੋ।
ਸੁੱਤੇ ਪਏ ਸਿੱਖ ਨੌਜਵਾਨ ਦੇ ਕੇਸ ਕੀਤੇ ਕਤਲ
NEXT STORY