ਸ਼੍ਰੀ ਆਨੰਦਪੁਰ ਸਾਹਿਬ— ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਨਾਲ ਲੱਗਦੇ ਮੁਹੱਲਾ ਨਵੀਂ ਆਬਾਦੀ 'ਚ ਇਕ ਅੰਮ੍ਰਿਤਧਾਰੀ ਨੌਜਵਾਨ ਦੇ ਸੁੱਤੇ ਪਏ ਦੇ ਕੇਸ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮਨਜੀਤ ਸਿੰਘ ਭਾਟ ਦਾ ਪੁੱਤਰ ਹੈਪੀ ਸਿੰਘ ਰਾਤ ਨੂੰ ਘਰ ਵਿਚ ਸੌਂ ਰਿਹਾ ਸੀ ਕਿ ਕਿਸੇ ਅਗਿਆਤ ਵਿਅਕਤੀ ਨੇ ਰਾਤ ਨੂੰ ਉਸ ਦੇ ਕੇਸ ਕਤਲ ਕਰ ਦਿੱਤੇ। ਸਵੇਰੇ ਉੱਠਣ 'ਤੇ ਪਰਿਵਾਰ ਨੂੰ ਇਸ ਗੱਲ ਤਾਂ ਪਤਾ ਲੱਗਾ ਤਾਂ ਉਹ ਹੱਕੇ-ਬੱਕੇ ਰਹਿ ਗਏ। ਪਰਿਵਾਰ ਮੈਂਬਰਾਂ ਦਾ ਕਹਿਣਾ ਹੈ ਕਿ ਫਿਲਹਾਲ ਉਨ੍ਹਾਂ ਨੂੰ ਪਰਿਵਾਰ ਵਿਚ ਕਿਸੇ ਵੱਲੋਂ ਇਹ ਹਰਕਤ ਕੀਤੇ ਜਾਣ ਦਾ ਸ਼ੱਕ ਨਹੀਂ ਹੈ।
ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਗਿਆਨੀ ਮੱਲ ਸਿੰਘ ਨੇ ਉਕਤ ਪਰਿਵਾਰ ਨੂੰ ਮਿਲ ਕੇ ਇਸ ਦੀ ਜਾਣਕਾਰੀ ਲਈ ਅਤੇ ਇਸ ਮਾਮਲੇ ਵਿਚ ਸਖਤ ਨੋਟਿਸ ਲੈਂਦੇ ਹੋਏ ਸਥਾਨਕ ਪੁਲਸ ਨੂੰ ਤੁਰੰਤ ਦੋਸ਼ੀਆਂ ਦੀ ਭਾਲ ਕਰਕੇ ਕਾਰਵਾਈ ਕਰਨ ਨੂੰ ਕਿਹਾ ਹੈ। ਇਸ ਮੌਕੇ ਸਿੰਘ ਸਾਹਿਬ ਨੇ ਕਿਹਾ ਕਿ ਇਹ ਬੇਹੱਦ ਮੰਗਭਾਗੀ ਘਟਨਾ ਹੈ। ਸਿੱਖ ਧਰਮ ਵਿਚ ਕੇਸਾਂ ਦੀ ਅਹਿਮ ਥਾਂ ਹੈ ਅਤੇ ਉਨ੍ਹਾਂ ਦਾ ਕਤਲ ਕਰਨ ਵਾਲਿਆਂ ਨੂੰ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।
ਧੀ ਦੇ ਸ਼ਗਨ ਮਨਾਉਣ ਤੋਂ ਪਹਿਲਾਂ ਗੂੰਜੀਆਂ ਵਿਰਲਾਪ ਦੀਆਂ ਆਵਾਜ਼ਾਂ!
NEXT STORY