ਲੁਧਿਆਣਾ (ਸਲੂਜਾ)- ਸੀ. ਆਈ. ਏ.-1 ਦੀ ਪੁਲਸ ਨੇ ਦੋ ਨਸ਼ਾ ਸਮੱਗਲਰਾਂ ਨੂੰ 50 ਲੱਖ ਦੀ 85 ਗ੍ਰਾਮ ਹੈਰੋਇਨ ਸਣੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਨਸ਼ਾ ਸਮੱਗਲਰਾਂ ਨੂੰ ਨੁਕੇਲ ਪਾਉਣ ਦੇ ਮਕਸਦ ਨਾਲ ਸੀ. ਆਈ. ਏ.-1 ਦੇ ਇੰਚਾਰਜ ਇੰਸਪੈਕਟਰ ਰਾਜਨ ਪਰਮਿੰਦਰ ਸਿੰਘ ਦੀ ਅਗਵਾਈ ਵਿਚ ਸਬ-ਇੰਸਪੈਕਟਰ ਹਰਭਜਨ ਸਿੰਘ ਦੀ ਪੁਲਸ ਪਾਰਟੀ ਨੇ ਯਾਰਡ ਚੌਕ ਫੋਕਲ ਪੁਆਇੰਟ ਵਿਚ ਨਾਕਾਬੰਦੀ ਕੀਤੀ ਹੋਈ ਸੀ। ਉਸ ਸਮੇਂ ਇਕ ਨੌਜਵਾਨ ਨੂੰ ਜਦ ਪੁਲਸ ਨੇ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲਈ ਤਾਂ ਉਸ ਤੋਂ 75 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ ਦੀ ਪਛਾਣ ਕੁਲਦੀਪ ਕੁਮਾਰ ਉਰਫ ਦੀਪੀ ਦੇ ਰੂਪ 'ਚ ਹੋਈ ਜੋ ਕਿ ਪਿੰਡ ਹਾਜੀਪੁਰ ਜ਼ਿਲਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ। ਇਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਕਥਿਤ ਦੋਸ਼ੀ ਕੁਲਦੀਪ ਕੁਮਾਰ ਉਰਫ ਦੀਪੀ ਨੇ ਪੁੱਛਗਿੱਛ ਦੌਰਾਨ ਇਹ ਖੁਲਾਸਾ ਕੀਤਾ ਹੈ ਕਿ ਉਹ ਪਹਿਲਾਂ ਇਕ ਸ਼ਰਾਬ ਦੇ ਠੇਕੇ 'ਤੇ ਕੰਮ ਕਰਦਾ ਸੀ। ਉਸ ਨੂੰ ਨਸ਼ਾਂ ਕਰਨ ਦੀ ਅਜਿਹੀ ਲਤ ਲੱਗੀ ਕਿ ਉਹ ਹੈਰੋਇਨ ਦਾ ਨਸ਼ਾ ਕਰਨ ਦੇ ਨਾਲ ਹੀ ਆਪਣਾ ਖਰਚਾ ਚਲਾਉਣ ਲਈ ਅੱਗੇ ਵੇਚਣ ਦਾ ਵੀ ਧੰਦਾ ਕਰਨ ਲੱਗ ਪਿਆ। ਇਸ ਨੇ ਇਹ ਵੀ ਦੱਸਿਆ ਕਿ ਉਸ ਨੂੰ ਹੈਰੋਇਨ ਦੀ ਇਹ ਸਪਲਾਈ ਸਥਾਨਕ ਜਲੰਧਰ ਬਾਈਪਾਸ 'ਤੇ ਰਿੰਕੂ ਨਾਂ ਦੇ ਨੌਜਵਾਨ ਨੂੰ ਦੇ ਕੇ ਚਲਾ ਜਾਂਦਾ ਸੀ। ਉਹ ਉਸ ਬਾਰੇ ਹੋਰ ਕੁਝ ਨਹੀਂ ਜਾਣਦਾ।
ਵਿਆਹ ਦਾ ਝਾਂਸਾ ਦੇ ਕੇ ਨਾਬਾਲਿਗਾ ਨੂੰ ਲੈ ਕੇ ਫਰਾਰ
NEXT STORY