ਲੁਧਿਆਣਾ (ਰਾਮ)- ਇਕ ਨਾਬਾਲਿਗਾ ਨੂੰ ਵਿਆਹ ਦਾ ਝਾਂਸਾ ਦੇ ਕੇ ਭਜਾ ਕੇ ਲਿਜਾਣ ਦੇ ਦੋਸ਼ਾਂ ਤਹਿਤ ਥਾਣਾ ਡਵੀਜ਼ਨ ਨੰ.7 ਦੀ ਪੁਲਸ ਨੇ ਇਕ ਨੌਜਵਾਨ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਨਾਬਾਲਿਗਾ ਦੀ ਮਾਤਾ ਦਾਨਾ ਦੇਵੀ ਵਾਸੀ ਈ. ਡਬਲਯੂ.ਐੱਸ. ਕਾਲੋਨੀ ਨੇ ਦੱਸਿਆ ਕਿ ਚਾਂਦ ਸਿਨੇਮਾ ਨੇੜੇ ਗਲੀ ਨੰ. 2 ਦਾ ਰਹਿਣ ਵਾਲਾ ਵਿਸ਼ਾਲ ਪਾਸਵਾਨ ਪੁੱਤਰ ਸਕੀਮ ਪਾਸਵਾਨ ਬੀਤੀ 25 ਨਵੰਬਰ ਦੇ ਬਾਅਦ ਦੁਪਹਿਰ ਉਸਦੀ 15 ਸਾਲਾ ਦੀ ਨਾਬਾਲਿਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਗਿਆ ਹੈ, ਜਦਕਿ ਇਸ ਮਾਮਲੇ 'ਚ ਇਕ ਹੋਰ ਪਤੀ-ਪਤਨੀ ਨੇ ਵੀ ਉਸਦੀ ਮਦਦ ਕੀਤੀ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਤਾਰਨਤਾਰਨ ਦੇ ਗੁਰਦੁਆਰਾ ਸਾਹਿਬ 'ਚ ਲੱਗੀ ਅੱਗ ਮਾਮਲੇ 'ਚ ਹੋਇਆ ਹੈਰਾਨੀਜਨਕ ਖੁਲਾਸਾ
NEXT STORY