ਭਾਈ ਖਾਲਸਾ ਦੀ ਭੁੱਖ ਹੜਤਾਲ 19ਵੇਂ ਦਿਨ 'ਚ ਦਾਖਲ
ਮੋਹਾਲੀ, (ਪਰਦੀਪ)-ਅੰਬਾਲਾ ਦੇ ਗੁਰਦੁਆਰਾ ਲਖਨੌਰ ਸਾਹਿਬ ਵਿਚ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਭੁੱਖ ਹੜਤਾਲ ਨੂੰ ਅੱਜ 19 ਦਿਨ ਹੋ ਚੁੱਕੇ ਹਨ, ਜਿਸ ਕਾਰਨ ਉਨ੍ਹਾਂ ਦੀ ਹਾਲਤ ਵਿਗੜਦੀ ਜਾ ਰਹੀ ਹੈ, ਜਿਸ ਨੂੰ ਲੈ ਕੇ ਸਮਰਥਕਾਂ ਵਿਚ ਚਿੰਤਾ ਪਾਈ ਜਾ ਰਹੀ ਹੈ। ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਗੁਰੀ ਨੇ ਦੱਸਿਆ ਕਿ ਅੱਜ ਡਾ. ਮਨਦੀਪ ਸਚਦੇਵਾ 'ਤੇ ਆਧਾਰਿਤ ਮੈਡੀਕਲ ਟੀਮ ਨੇ ਭਾਈ ਖਾਲਸਾ ਦੇ ਸਰੀਰ ਦੀ ਜਾਂਚ ਕੀਤੀ।
ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਭਾਈ ਖਾਲਸਾ ਦੀ ਹਾਲਤ ਦਿਨ ਪ੍ਰਤੀ ਦਿਨ ਵਿਗੜਦੀ ਜਾ ਰਹੀ ਹੈ ਅਤੇ ਅੱਜ ਉਨ੍ਹਾਂ ਦਾ ਵਜ਼ਨ ਲੱਗਭਗ 12 ਕਿਲੋ ਘੱਟ ਹੋ ਚੁੱਕਾ ਹੈ ਅਤੇ ਉਨ੍ਹਾਂ ਦੀ ਸ਼ੂਗਰ ਵੀ ਘੱਟ ਹੈ। ਇਸ ਦੌਰਾਨ ਭਾਈ ਖਾਲਸਾ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਹਰਿਆਣਾ ਵਿਚ ਸੀਨੀਅਰ ਆਗੂ ਸੁਖਦੇਵ ਸਿੰਘ ਗੋਬਿੰਦਗੜ੍ਹ ਨੇ ਮੁਲਾਕਾਤ ਕੀਤੀ। ਉਨ੍ਹਾਂ ਨਾਲ ਭਾਈ ਰਣਜੀਤ ਸਿੰਘ ਕਥਾਵਾਚਕ ਚੰਡੀਗੜ੍ਹ, ਰਾਗੀ ਭਾਈ ਦੇਸ਼ਦੀਪ ਸਿੰਘ, ਪਰਮਜੀਤ ਸਿੰਘ ਰਾਜਪੁਰਾ, ਬਲਜੀਤ ਕੌਰ ਅਕਾਲਗੜ੍ਹ ਆਦਿ ਸ਼ਾਮਲ ਸਨ।
50 ਲੱਖ ਦੀ ਹੈਰੋਇਨ ਸਣੇ ਦੋ ਸਮੱਗਲਰ ਕਾਬੂ
NEXT STORY