ਚੰਡੀਗੜ੍ਹ - ' ਜਿਨ੍ਹਾਂ ਲੋਕਾਂ ਨੇ ਤੁਹਾਨੂੰ ਜਨਮ ਦਿੱਤਾ ਹੈ, ਤੁਹਾਨੂੰ ਉਨ੍ਹਾਂ 'ਤੇ ਹੀ ਵਿਸ਼ਵਾਸ ਨਹੀਂ ਹੈ'। ਅਦਾਲਤ ਵਿਚ ਜਦੋਂ ਜੱਜ ਨੇ ਜੋਤੀ ਨੂੰ ਇਹ ਕਿਹਾ ਤਾਂ ਉਸ ਦੀਆਂ ਨਜ਼ਰਾਂ ਝੁੱਕ ਗਈਆਂ ਤੇ ਉਹ ਕੁਝ ਨਹੀਂ ਬੋਲੀ। ਮੰਗਲਵਾਰ ਸੂਫ਼ੀਆਨਾ ਸੰਗੀਤ ਨਾਲ ਆਪਣੀ ਪਛਾਣ ਬਣਾ ਚੁੱਕੀ ਜੋਤੀ ਨੂਰਾਂ ਨੇ ਪ੍ਰੇਮ ਵਿਆਹ ਮਗਰੋਂ ਸੁਰੱਖਿਆ ਲਈ ਦਾਇਰ ਕੀਤੀ ਪਟੀਸ਼ਨ 'ਤੇ ਸੁਣਵਾਈ ਦੌਰਾਨ ਕੁਝ ਇਸੇ ਤਰ੍ਹਾਂ ਦਾ ਨਜ਼ਾਰਾ ਹਾਈਕੋਰਟ ਵਿਚ ਦੇਖਣ ਨੂੰ ਮਿਲਿਆ। ਹਾਈਕੋਰਟ ਨੇ ਜੋਤੀ ਤੋਂ ਸਵਾਲ ਪੁੱਛਿਆ ਸੀ ਕਿ ਹਾਈਕੋਰਟ ਵਲੋਂ ਦਿੱਤੇ ਗਏ 1 ਮਹੀਨੇ ਦੇ ਸਮੇਂ ਦੌਰਾਨ ਉਸ ਨੂੰ ਕਿਸੇ ਤਰ੍ਹਾਂ ਦੀ ਧਮਕੀ ਤਾਂ ਨਹੀਂ ਮਿਲੀ। ਇਸ ਦੇ ਨਾਲ ਹੀ ਰਾਜ ਸਰਕਾਰ ਤੋਂ ਵੀ ਸੁਰੱਖਿਆ ਨੂੰ ਲੈ ਕੇ ਜਵਾਬ ਮੰਗਿਆ ਗਿਆ। ਜੋਤੀ ਨੇ ਕਿਹਾ ਕਿ ਫਿਲਹਾਲ ਤਾਂ ਉਨ੍ਹਾਂ ਦੀ ਅਜਿਹੀ ਕੋਈ ਸ਼ਿਕਾਇਤ ਨਹੀਂ ਪਰ ਉਨ੍ਹਾਂ ਨੂੰ ਆਪਣੇ ਪਰਿਵਾਰ ਵਾਲਿਆਂ 'ਤੇ ਵਿਸ਼ਵਾਸ ਨਹੀਂ ਹੈ। ਉਹ ਕੁਝ ਵੀ ਕਰ ਸਕਦੇ ਹਨ, ਇਸ 'ਤੇ ਜਸਟਿਸ ਐੱਨ. ਕੇ. ਸੰਘੀ ਨੇ ਕਿਹਾ ਕਿ ਤੁਹਾਨੂੰ ਜਨਮ ਦੇਣ ਵਾਲੇ ਮਾਂ-ਪਿਓ 'ਤੇ ਹੀ ਵਿਸ਼ਵਾਸ ਨਹੀਂ ਹੈ। ਜੋਤੀ ਨੇ ਇਸ ਸਵਾਲ ਦੇ ਜਵਾਬ ਵਿਚ ਚੁੱਪੀ ਧਾਰ ਲਈ। ਹਾਈਕੋਰਟ ਨੇ ਪੂਰੀਆਂ ਸਥਿਤੀਆਂ ਨੂੰ ਦੇਖਦਿਆਂ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ। ਨਾਲ ਹੀ ਜੋਤੀ ਦਾ ਪੱਖ ਜਾਣਨ ਮਗਰੋਂ ਐੱਸ. ਐੱਸ. ਪੀ. ਰੂਰਲ ਜਲੰਧਰ ਨੂੰ ਨਿਰਦੇਸ਼ ਦਿੱਤੇ ਗਏ ਕਿ ਜੋਤੀ ਨੂਰਾਂ ਵਲੋਂ ਜੇਕਰ ਸੁਰੱਖਿਆ ਲਈ ਅਪੀਲ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ।
ਭਾਈ ਗੁਰਬਖਸ਼ ਸਿੰਘ ਦੀ ਹਾਲਤ ਦਿਨੋਂ - ਦਿਨ ਵਿਗੜਦੀ ਜਾ ਰਹੀ ਹੈ
NEXT STORY