ਚੰਡੀਗੜ੍ਹ : ਇਕ ਵਾਰ ਫਿਰ ਫੈਮਿਨਾ ਮਿਸ ਇੰਡੀਆ ਕਾਂਟੈਸਟ 2015 ਦੀਆਂ ਧੁੰਮਾਂ ਪੈਣ ਵਾਲੀਆਂ ਹਨ। ਮੁਕਾਬਲੇ ਲਈ ਇਸ ਵਾਰ ਸਭ ਤੋਂ ਪਹਿਲਾਂ ਚੰਡੀਗੜ੍ਹ 'ਚ ਆਡੀਸ਼ਨ ਲਏ ਗਏ। ਚੰਡੀਗੜ੍ਹ ਦੇ ਨਾਲ-ਨਾਲ ਪੰਜਾਬ, ਜੰਮੂ-ਕਸ਼ਮੀਰ ਅਤੇ ਹਿਮਾਚਲ ਤੋਂ ਵੀ ਮਾਡਲਜ਼ ਨੇ ਹਿੱਸਾ ਲਿਆ। ਆਡੀਸ਼ਨ ਲਈ ਪਹੁੰਚੀਆਂ 100 'ਚੋਂ 5 ਮਾਡਲਜ਼ ਨੂੰ ਚੁਣਿਆ ਗਿਆ, ਜਿਨ੍ਹਾਂ 'ਚ ਅਰਸ਼ੀਆ ਢੱਲ (ਚੰਡੀਗੜ੍ਹ), ਐਸ਼ਵਰਿਆ ਕੌਲ (ਜੰਮੂ-ਕਸ਼ਮੀਰ), ਰੂਹੀ ਸਿੰਘ (ਨਵਾਂ ਸ਼ਹਿਰ), ਸ਼ਿਵਾਨੀ ਸੋਹਤਾ (ਸ਼ਿਮਲਾ) ਅਤੇ ਰੁਪਿੰਦਰ ਕੌਰ (ਹੁਸ਼ਿਆਰਪੁਰ) ਨੇ ਮੁੰਬਈ 'ਚ ਹੋਣ ਵਾਲੇ ਗ੍ਰਾਂਡ ਫਿਨਾਲੇ 'ਚ ਐਂਟਰੀ ਹਾਸਲ ਕੀਤੀ ਹੈ। ਇਹ ਫਿਨਾਲੇ ਅਗਲੇ ਸਾਲ ਮੁੰਬਈ ਵਿਖੇ ਮਾਰਚ ਦੇ ਅੰਤ 'ਚ ਹੋਵੇਗਾ।
ਵਿਆਹ ਤੋਂ ਪੰਜ ਦਿਨ ਪਹਿਲਾਂ ਹੀ ਪਿਆਰ 'ਚ ਅੰਨ੍ਹੇ ਆਸ਼ਕ ਨੇ ਕੀਤੀ ਘਟੀਆ ਹਰਕਤ (ਵੀਡੀਓ)
NEXT STORY