ਮਿਆਮੀ- ਮਿਆਮੀ 'ਚ ਇਕ ਹਾਦਸਾ ਖਤਰਨਾਕ ਰੂਪ ਲੈਣ ਤੋਂ ਬਾਲ ਬਾਲ ਬਚਿਆ ਹੈ। ਇਥੇ 161 ਫੁੱਟ ਉਚੇ ਖਰਬਾਂ ਨਾਲ ਬਣੇ ਜਹਾਜ਼ ਦੇ ਉਪਰ ਪੁਲ ਆ ਡਿੱਗਿਆ। ਇਹ ਘਟਨਾ ਫੋਰਟ ਲਾਡਰਡੇਲ ਤੋਂ ਮਿਆਮੀ ਜਾਣ ਵਾਲੇ ਇਕ ਜਹਾਜ਼ ਨਾਲ ਹੋਈ। ਨਦੀ ਦਾ ਇਹ ਰਸਤਾ ਨਾਰਥ ਮਿਆਮੀ ਨੂੰ ਹਾਰਬਰ ਬੰਦਰਗਾਹ ਨਾਲ ਜੋੜਦਾ ਹੈ। ਇਸ ਦੇ ਰਸਤੇ 'ਚ ਇਕ ਅਜਿਹਾ ਪੁਲ ਹੈ ਜਿਹੜਾ ਜਹਾਜ਼ਾਂ ਦੇ ਆਉਣ ਤੋਂ ਪਹਿਲਾਂ 2 ਹਿੱਸਿਆਂ 'ਚ ਉੱਪਰ ਹੋ ਜਾਂਦਾ ਹੈ ਤਾਂ ਕਿ ਕੋਈ ਵੀ ਆਉਣ ਵਾਲਾ ਜਹਾਜ਼ ਸੋਖੇ ਢੰਗ ਨਾਲ ਉਥੋਂ ਲੰਘ ਸਕੇ ਪਰ ਇਸ ਵਾਰ ਜਦੋਂ ਇਹ ਜਹਾਜ਼ ਲੰਘ ਰਿਹਾ ਸੀ ਤਾਂ ਪੁਲ ਤਾਂ ਉੱਪਰ ਹੋ ਗਿਆ ਪਰ ਉਸ ਦਾ ਸੱਜਾ ਹਿੱਸਾ ਟੁੱਟ ਕੇ ਜਹਾਜ਼ ਦੇ ਅੱਗਲੇ ਹਿੱਸੇ 'ਤੇ ਡਿੱਗ ਗਿਆ। ਖੁਸ਼ਕਿਸਮਤੀ ਇਹ ਸੀ ਕਿ ਇਸ ਜਹਾਜ਼ 'ਚ ਸਿਰਫ 15 ਲੋਕ ਸਨ ਤੇ ਸਾਰੇ ਪਿੱਛੇ ਵੱਲ ਬੈਠੇ ਸਨ। ਇਸ ਜਹਾਜ਼ ਦਾ ਨਾਂ ਰਾਕਸਟਾਰ ਹੈ ਤੇ ਇਸ ਦੀ ਕੀਮਤ 250000 ਡਾਲਰ ਇਕ ਹਫਤੇ ਦੀ ਯਾਤਰਾ ਕਰਨ ਦਾ ਹੈ।
ਸੰਸਦ ਦੇ ਸਾਂਝੇ ਅਜਲਾਸ ਨੂੰ ਸੰਬੋਧਨ ਕਰਨਗੇ ਪੁਤਿਨ
NEXT STORY