ਚੰਡੀਗੜ੍ਹ-ਆਪਣੀ ਐੱਨ. ਆਰ. ਆਈ. ਨੂੰਹ ਤੋਂ ਤਲਾਕ ਲੈਣ ਲਈ ਉਸ ਦੇ ਸਹੁਰਿਆਂ ਨੇ ਉਸ ਦੀਆਂ ਅਸ਼ਲੀਲ ਤਸਵੀਰਾਂ ਖਿੱਚ ਲਈਆਂ ਅਤੇ ਉਨ੍ਹਾਂ ਨੂੰ ਨੈੱਟ 'ਤੇ ਪਾਉਣ ਦੀ ਧਮਕੀ ਦੇ ਦਿੱਤੀ, ਜਿਸ ਤੋਂ ਬਾਅਦ ਮਜ਼ਬੂਰ ਹੋ ਕੇ ਐੱਨ. ਆਰ. ਆਈ. ਨੂੰਹ ਨੇ ਆਪਣੇ ਪਤੀ ਨੂੰ ਤਲਾਕ ਦੇ ਦਿੱਤਾ। ਜਾਣਕਾਰੀ ਮੁਤਾਬਕ ਯੂ. ਕੇ. ਦੀ ਰਹਿਣ ਵਾਲੀ ਸੋਨੀਆ ਹਾਂਡਾ ਨੇ ਦੱਸਿਆ ਕਿ ਉਸ ਦਾ ਵਿਆਹ 2007 'ਚ ਹਰਵਿੰਦਰ ਸਿੰਘ ਨਾਲ ਹੋਇਆ ਸੀ, ਜੋ ਪੰਜਾਬ ਦੇ ਇਕ ਕਾਰੋਬਾਰੀ ਘਰਾਣੇ ਨਾਲ ਸੰਬੰਧ ਰੱਖਦਾ ਹੈ।
ਹਰਵਿੰਦਰ ਯੂ. ਕੇ. 'ਚ ਪੜ੍ਹਾਈ ਦੇ ਸਿਲਸਿਲੇ 'ਚ ਗਿਆ ਸੀ, ਜਿੱਥੇ ਉਸ ਦੀ ਮੁਲਾਕਾਤ ਸੋਨੀਆ ਨਾਲ ਹੋ ਗਈ ਅਤੇ ਦੋਹਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਦੇ ਵਿਆਹ ਲਈ ਦੋਵੇਂ ਪਰਿਵਾਰ ਵੀ ਰਾਜ਼ੀ ਹੋ ਗਏ। ਇਸ ਤੋਂ ਬਾਅਦ ਯੂ. ਕੇ. 'ਚ ਹੀ ਹਿੰਦੂ ਰੀਤੀ-ਰਿਵਾਜ਼ ਮੁਤਾਬਕ ਦੋਹਾਂ ਦਾ ਵਿਆਹ ਹੋਇਆ। ਉਨ੍ਹਾਂ ਦੇ ਘਰ ਇਕ ਬੇਟੇ ਨੇ ਵੀ ਜਨਮ ਲਿਆ। ਵਿਆਹ ਤੋਂ ਬਾਅਦ ਸੋਨੀਆ ਨੂੰ ਪਤਾ ਲੱਗਿਆ ਕਿ ਹਰਵਿੰਦਰ ਨਸ਼ੇ ਦਾ ਆਦੀ ਹੈ ਅਤੇ ਗੱਲ-ਗੱਲ 'ਤੇ ਉਸ ਨੂੰ ਹਰਵਿੰਦਰ ਤੰਗ-ਪਰੇਸ਼ਾਨ ਕਰਦਾ ਰਿਹਾ।
ਪਹਿਲਾਂ ਤਾਂ ਸੋਨੀਆ ਸਭ ਸਹਿੰਦੀ ਰਹੀ ਪਰ ਹੱਦ ਉਸ ਸਮੇਂ ਹੋ ਗਈ, ਜਦੋਂ ਸਹੁਰਿਆਂ ਨੇ ਜ਼ਬਰਦਸਤੀ ਹਰਵਿੰਦਰ ਨਾਲ ਉਸ ਦਾ ਤਲਾਕ ਕਰਵਾ ਦਿੱਤਾ। ਸੋਨੀਆ ਨੇ ਦੱਸਿਆ ਕਿ ਉਸ ਦੇ ਸਹੁਰਿਆਂ ਨੇ ਉਸ ਦੀਆਂ ਅਸ਼ਲੀਲ ਤਸਵੀਰਾਂ ਖਿੱਚੀਆਂ ਅਤੇ ਉਨ੍ਹਾਂ ਨੂੰ ਨੈੱਟ 'ਤੇ ਪਾਉਣ ਦੀ ਧਮਕੀ ਦਿੱਤੀ, ਜਿਸ ਤੋਂ ਬਾਅਦ ਮਜ਼ਬੂਰ ਹੋ ਕੇ ਉਸ ਨੂੰ ਤਲਾਕ ਦੇਣਾ ਪਿਆ। ਇਸ ਤਰ੍ਹਾਂ ਸਹੁਰਿਆਂ ਨੇ ਉਸ ਨੂੰ ਪਤੀ ਅਤੇ ਬੇਟੇ ਤੋਂ ਵੱਖ ਕਰ ਦਿੱਤਾ। ਸੋਨੀਆ ਨੇ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਉਸ ਦੇ ਪਤੀ ਅਤੇ ਦਿਓਰ ਨੇ ਉਸ ਦੀਆਂ ਅਸ਼ਲੀਲ ਤਸਵੀਰਾਂ ਖਿੱਚੀਆਂ ਸਨ।
ਗਿੱਪੀ ਗਰੇਵਾਲ ਨੇ ਉਹ ਕੀਤਾ ਜੋ ਅੱਜ ਤੱਕ ਕਿਸੇ ਹੋਰ ਹੀਰੋ ਨੇ ਨਹੀਂ ਕੀਤਾ (ਦੇਖੋ ਤਸਵੀਰਾਂ)
NEXT STORY