ਜਲੰਧਰ— ਅੱਜ ਤੋਂ ਪਹਿਲਾਂ ਪਾਲੀਵੁੱਡ ਜਾਂ ਬਾਲੀਵੁੱਡ ਵਿਚ ਕਿਸੇ ਵੀ ਅਦਾਕਾਰ ਨੇ ਉਹ ਕੰਮ ਨਹੀਂ ਕੀਤਾ ਜੋ ਪਾਲੀਵੁੱਡ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਨੇ ਕੀਤਾ ਹੈ। ਗਿੱਪੀ ਨੇ ਫੇਸਬੁੱਕ 'ਤੇ ਆਪਣੀ ਆਉਣ ਵਾਲੀ ਫਿਲਮ ਵਿਚ ਮੁੱਖ ਭੂਮਿਕਾ ਨਿਭਾਉਣ ਲਈ ਹੀਰੋਇਨ, ਦੂਜੀ ਲੀਡ ਹੀਰੋਇਨ ਅਤੇ ਵਿਲੇਨ ਦੀਆਂ ਭਰਤੀਆਂ ਕੱਢ ਦਿੱਤੀਆਂ ਹਨ। ਹੈਰਾਨ ਹੋ ਗਏ ਨਾ। ਗਿਪੀ ਨੇ ਆਪਣੇ ਫੇਸਬੁੱਕ ਪੇਜ 'ਤੇ ਐਲਾਨ ਕੀਤਾ ਹੈ ਕਿ ਉਸ ਦੀ ਆਉਣ ਵਾਲੇ ਪ੍ਰਾਜੈਕਟ ਦੇ ਲਈ ਉਸ ਨੂੰ ਹੀਰੋਇਨ, ਦੂਜੀ ਲੀਡ ਹੀਰੋਇਨ ਅਤੇ ਵਿਲੇਨ ਦੀ ਲੋੜ ਹੈ। ਇੰਨਾਂ ਹੀ ਨਹੀਂ ਉਸ ਨੇ ਤਜ਼ਰਬੇਕਾਰ ਲੋਕਾਂ ਨੂੰ ਸੰਪਰਕ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਗਿੱਪੀ ਨੇ ਸਾਫ ਕਿਹਾ ਹੈ ਕਿ ਉਨ੍ਹਾਂ ਨਾਲ ਸਿਰਫ ਉਹ ਲੋਕ ਹੀ ਸੰਪਰਕ ਕਰਨ ਜੋ ਸੀਰੀਅਸ ਹਨ ਅਤੇ ਪਹਿਲਾਂ ਤੋਂ ਕੈਮਰੇ ਦਾ ਸਾਹਮਣਾ ਕਰ ਚੁੱਕੇ ਹਨ। ਜੇਕਰ ਤੁਸੀਂ ਵੀ ਥੀਏਟਰ ਦੇ ਸ਼ੌਕੀਨ ਹੋ ਤੇ ਵੱਡੇ ਪਰਦੇ 'ਤੇ ਦਿਖਾਈ ਦੇਣਾ ਚਾਹੁੰਦੇ ਹੋ ਤਾਂ ਇਹ ਮੌਕਾ ਤੁਹਾਡੇ ਲਈ ਵੀ ਵੱਡਾ ਸਾਬਤ ਹੋ ਸਕਦਾ ਹੈ। ਤੁਸੀਂ ਵੀ ਗਿੱਪੀ ਦੀ ਫਿਲਮ ਦਾ ਹਿੱਸਾ ਬਣ ਕੇ ਉਸ ਨਾਲ ਕੰਮ ਕਰ ਸਕਦੇ ਹੋ। ਇਸ ਲਈ ਤੁਸੀਂ ਗਿੱਪੀ ਨੂੰ casting.sgp@gmail.com ਸੰਪਰਕ ਕਰਕੇ ਆਪਣੀਆਂ ਤਸਵੀਰਾਂ ਭੇਜੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਗਿੱਪੀ ਦੇ ਫੇਸਬੁੱਕ ਪੇਜ 'ਤੇ ਜਾ ਸਕਦੇ ਹੋ।
'ਇਕ ਰੈਂਕ ਇਕ ਪੈਨਸ਼ਨ' ਦੇਣ 'ਚ ਦੇਰੀ ਲਈ ਅਫਸਰਸ਼ਾਹੀ ਜ਼ਿੰਮੇਵਾਰ : ਅਮਰਿੰਦਰ
NEXT STORY