ਬਠਿੰਡਾ— ਰਾਕਸਟਾਰ ਤੋਂ ਅਦਾਕਾਰ ਬਣੇ ਡੇਰਾ ਸਿਰਸਾ ਦੇ ਮੁਖੀ ਬਾਬਾ ਰਾਮ ਰਹੀਮ ਦੀ ਪਹਿਲੀ ਫਿਲਮ ਸਿਨੇਮਾ ਘਰਾਂ ਵਿਚ ਆਉਣ ਲਈ ਤਿਆਰ ਹੈ। ਇਹ ਫਿਲਮ 16 ਜਨਵਰੀ ਨੂੰ ਤਿਆਰ ਹੋਵੇਗੀ ਅਤੇ ਉਸ ਨੂੰ ਸੁਪਰਹਿੱਟ ਬਣਾਉਣ ਲਈ ਡੇਰੇ ਦੀ ਕਵਾਇਦ ਸ਼ੁਰੂ ਹੋ ਗਈ ਹੈ। ਡੇਰਾ ਸਿਰਸਾ ਦੇ ਪ੍ਰਬੰਧਕਾਂ ਵੱਲੋਂ ਇਸ ਫਿਲਮ ਨੂੰ ਦਿਖਾਉਣ ਲਈ ਕਈ ਮਲਟੀਪਲੈਕਸ ਬੁੱਕ ਕੀਤੇ ਗਏ ਹਨ ਅਤੇ ਇਸ ਦਾ ਪ੍ਰੀਮੀਅਰ ਮੁੰਬਈ, ਬੰਗਲੌਰ ਤੇ ਪੁਣੇ ਵਰਗੇ ਵੱਡੇ ਸ਼ਹਿਰਾਂ ਵਿਚ ਕੀਤਾ ਜਾਵੇਗਾ। ਇਸ ਫਿਲਮ ਦੀ ਪ੍ਰੀਮੀਅਰ ਸ਼ੋਅ ਵਿਚ ਬਾਲੀਵੁੱਡ ਅਦਾਕਾਰ ਵੀ ਬੁਲਾਏ ਜਾ ਸਕਦੇ ਹਨ। ਇਸ ਖਰਚੇ ਲਈ ਡੇਰਾ ਸਿਰਸਾ ਦੇ ਪ੍ਰਬੰਧਕਾਂ ਵੱਲੋਂ ਬਲਾਕ ਵਾਈਜ਼ ਮੀਟਿੰਗਾਂ ਕਰਕੇ ਚੰਦਾ ਇਕੱਠਾ ਕੀਤਾ ਜਾ ਰਿਹਾ ਹੈ। ਹਾਲਾਂਕਿ ਡੇਰੇ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਹ ਚੰਦਾ ਇਕੱਠਾ ਨਹੀਂ ਕਰ ਰਹੇ ਸਗੋਂ ਲੋਕਾਂ ਨੂੰ ਪ੍ਰੇਰ ਰਹੇ ਹਨ ਕਿ ਉਹ ਗਰੀਬ ਲੋਕਾਂ ਦੇ ਫਿਲਮ ਦੇਖਣ ਦਾ ਖਰਚਾ ਚੁੱਕਣ।
ਫਿਲਮ ਹਿੰਦੀ, ਤਮਿਲ, ਅੰਗਰੇਜ਼ੀ ਅਤੇ ਤੇਲਗੂ ਭਾਸ਼ਾਵਾਂ ਵਿਚ ਰਿਲੀਜ਼ ਹੋ ਰਹੀ ਹੈ ਤੇ ਇਸ ਨੂੰ ਵਿਦੇਸ਼ਾਂ ਵਿਚ ਵੀ ਰਿਲੀਜ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਡੇਰਾ ਪ੍ਰਬੰਧਕ ਇਕ ਮਹੀਨੇ ਤੱਕ ਹਾਊਸਫੁੱਲ ਰੱਖਣਾ ਚਾਹੁੰਦੇ ਹਨ ਤੇ 15 ਦਿਨਾਂ ਦੀ ਐਡਵਾਂਸ ਬੁਕਿੰਗ ਤਾਂ ਕਰ ਵੀ ਲਈ ਗਈ ਹੈ। ਸਿਨੇਮਾ ਘਰਾਂ ਨੂੰ ਵੀ ਇਸ ਫਿਲਮ ਤੋਂ ਵਧੀਆ ਕਮਾਈ ਹੋਣ ਦੀ ਆਸ ਹੈ।
ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤਾਂ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਉਨ੍ਹਾਂ ਨੂੰ ਇਸ ਫਿਲਮ ਤੋਂ ਕੋਈ ਇਤਰਾਜ਼ ਨਹੀਂ ਹੈ ਬਸ਼ਰਤੇ ਇਹ ਫਿਲਮ ਅਮਨ-ਕਾਨੂੰਨ ਨੂੰ ਮੱਦੇਨਜ਼ਰ ਰੱਖਦਿਆ ਬਣਾਈ ਗਈ ਹੋਵੇ।
ਅਨੌਖਾ ਵਿਆਹ : ਇਸ ਵਿਆਹ ਦੀ ਸੱਚਾਈ ਸੁਣ ਤੁਸੀਂ ਵੀ ਕਹੋਗੇ ਵਾਹ ਜੀ ਵਾਹ (ਵੀਡੀਓ)
NEXT STORY