ਭਿਵਾਨੀ : ਅੱਜ ਜਿਥੇ ਹਰ ਕਿਸੇ ਵਿਚ ਆਪਣੇ ਵਿਆਹ ਨੂੰ ਲੈ ਕੇ ਉਤਸ਼ਾਹ ਹੁੰਦਾ ਹੈ ਉਥੇ ਹੀ ਹਰ ਕੋਈ ਇਹ ਚਾਹੁੰਦਾ ਹੈ ਕਿ ਉਹ ਆਪਣੇ ਵਿਆਹ ਸਮਾਗਮ ਵਿਚ ਅਜਿਹੇ ਪ੍ਰਬੰਧ ਕਰੇ ਕਿ ਹਰ ਕੋਈ ਦੇਖਦਾ ਹੀ ਰਹਿ ਜਾਵੇ। ਉਥੇ ਹੀ ਦੂਜੇ ਪਾਸੇ ਕੁੱਝ ਨੌਜਵਾਨ ਅਜਿਹੇ ਵੀ ਹੁੰਦੇ ਹਨ ਜਿਹੜੇ ਸਮਾਜ ਨੂੰ ਅਜਿਹੀਆਂ ਸੇਧਾਂ ਦੇ ਜਾਂਦੇ ਹਨ ਜੋ ਚਾਹ ਕੇ ਭੁੱਲਾਏ ਨਹੀਂ ਜਾ ਸਕਦੇ। ਵਿਆਹ ਸਮਾਗਮ 'ਚ ਹੋਣ ਵਾਲੀ ਫਿਜ਼ੂਲਖਰਚੀ ਤੇ ਦਿਖਾਵੇ ਨੂੰ ਦਰਕਿਨਾਰ ਕਰਕੇ ਭਿਵਾਨੀ ਦੇ ਸੰਪੂਰਨ ਸਿੰਘ ਦੇ ਬੇਟੇ ਸੰਨੀ ਨੇ ਵਿਆਹ 'ਚ ਇਕ ਅਨੌਖੀ ਪਹਿਲ ਕੀਤੀ ਹੈ। ਵਿਆਹ 'ਚ ਲੜਕੀ ਦੇ ਪਰਿਵਾਰ ਵਾਲੇ ਕੰਨਿਆਦਾਨ ਦੇ ਰੂਪ 'ਚ ਸ਼ਹਿਰ ਨੂੰ ਇਕ ਸਫਾਈ ਦੀ ਮਸ਼ੀਨ ਭੇਂਟ ਕਰਨਗੇ, ਜਦਕਿ ਲਾੜੇ ਦੇ ਪਿਤਾ ਵੀ ਨੂੰਹ ਨੂੰ ਮੂੰਹ ਦਿਖਾਈ ਦੇ ਰੂਪ 'ਚ ਇਕ ਹੋਰ ਸਫਾਈ ਦੀ ਮਸ਼ੀਨ ਭੇਂਟ ਕਰਨਗੇ। ਇੰਨਾ ਹੀ ਨਹੀਂ ਛੇ ਦਸੰਬਰ ਨੂੰ ਵਿਆਹ ਦੀ ਰਿਸੈਪਸ਼ਨ ਪਾਰਟੀ 'ਚ ਮੰਨੀਆਂ ਪ੍ਰਮੰਨੀਆਂ ਸ਼ਖਸੀਅਤਾਂ ਨੂੰ ਨਾ ਬੁਲਾ ਕੇ ਸਗੋਂ ਬੇਜ਼ੁਬਾਨੀ ਪਸ਼ੂ, ਪੰਛੀਆਂ ਨੂੰ ਸੱਦਾ ਦਿੱਤਾ ਗਿਆ ਹੈ।
ਇਸ ਅਨੌਖੇ ਵਿਆਹ ਦੇ ਗਵਾਹ ਜਿੱਥੇ ਬੇਜ਼ੁਬਾਨ ਹੋਣਗੇ ਉਥੇ ਹੀ ਲਾੜਾ-ਲਾੜੀ ਰਿਸੈਪਸ਼ਨ ਪਾਰਟੀ ਵਾਲੇ ਦਿਨ ਹੀ ਸ਼ਹਿਰ ਵਾਲਮੀਕਿ ਮੁਹੱਲੇ ਤੋਂ ਅਰੰਭ ਹੋ ਕੇ ਸ਼ਹਿਰ ਵਿਚ ਇਕ ਮਹੀਨੇ ਚੱਲਣ ਵਾਲੇ ਸਫਾਈ ਮੁਹਿੰਮ ਦਾ ਆਰੰਭ ਕਰਨਗੇ। ਜਿਥੇ ਇਹ ਵਿਆਹ ਆਪਣੇ ਆਪ 'ਚ ਤਾਂ ਇਕ ਮਿਸਾਲ ਹੈ ਹੀ ਉਥੇ ਹੀ ਇਹ ਵਿਆਹ ਦੂਜਿਆਂ ਨੂੰ ਸੇਧ ਦਿੰਦਾ ਹੈ।
ਇਸ ਸ਼ਖਸ ਨੂੰ ਭਾਰਤੀ ਫੌਜ 'ਚ ਨੌਕਰੀ ਕਰਨ ਤੋਂ ਬਾਅਦ ਪਤਾ ਲੱਗਾ ਕਿ ਉਹ ਪਾਕਿਸਤਾਨੀ ਹੈ!
NEXT STORY