ਹੁਸ਼ਿਆਰਪੁਰ (ਅਸ਼ਵਨੀ)- ਸਿਟੀ ਪੁਲਸ ਨੇ ਇਕ ਔਰਤ ਨੰਦਾ ਗੌਤਮ ਪਤਨੀ ਸੁਰਜੀਤ ਮੋਹਣ ਵਾਸੀ ਨਿਊ ਕਲੋਨੀ ਊਨਾ ਰੋਡ ਬਜਵਾੜਾ ਦੀ ਸ਼ਿਕਾਇਤ 'ਤੇ 60 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ 'ਚ ਧਾਰਾ 406, 419, 420, 465, 467, 468 ਤੇ 471 ਤਹਿਤ ਕੇਸ ਦਰਜ ਕੀਤਾ ਹੈ। ਸਿਟੀ ਇੰਸਪੈਕਟਰ ਅਮਰ ਨਾਥ ਨੇ ਦੱਸਿਆ ਕਿ ਨੰਦਾ ਗੌਤਮ ਨੇ ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਸੀ ਕਿ ਨਰਿੰਦਰ ਕੌਰ ਸਰਪੰਚ ਪਤਨੀ ਅਵਤਾਰ ਸਿੰਘ ਵਾਸੀ ਘਾਸੀਪੁਰ ਥਾਣਾ ਹਰਿਆਣਾ, ਗੁਰਜੀਤ ਕੌਰ ਪਤਨੀ ਕਮਲਜੀਤ ਸਿੰਘ ਵਾਸੀ ਹਰੀਪੁਰ ਰੋਡ ਆਦਮਪੁਰ ਜ਼ਿਲਾ ਜਲੰਧਰ ਤੇ ਮਨਸਾ ਰਾਮ ਪੁੱਤਰ ਮੰਗਤ ਰਾਮ ਵਾਸੀ ਸ਼ਾਮਚੁਰਾਸੀ ਨੇ ਕਿਸੇ ਹੋਰ ਦੀ ਜ਼ਮੀਨ ਨੂੰ ਆਪਣਾ ਦੱਸ ਕੇ 60 ਲੱਖ ਰੁਪਏ ਦਾ ਇਕਰਾਰਨਾਮਾ ਕਰ ਲਿਆ ਤੇ 24 ਕਨਾਲ 19 ਮਰਲੇ ਜ਼ਮੀਨ ਦਾ ਸੌਦਾ 75 ਲੱਖ ਵਿਚ ਕੀਤਾ ਸੀ। ਬਾਅਦ ਵਿਚ ਸ਼੍ਰੀਮਤੀ ਗੌਤਮ ਨੂੰ ਪਤਾ ਲੱਗਾ ਕਿ ਇਹ ਜ਼ਮੀਨ ਇਨ੍ਹਾਂ ਵਿਅਕਤੀਆਂ ਦੀ ਨਹੀਂ ਸੀ। ਇਸ ਕੇਸ ਦੀ ਜਾਂਚ ਜ਼ਿਲਾ ਆਰਥਿਕ ਅਪਰਾਧ ਸ਼ਾਖਾ ਵਲੋਂ ਕੀਤੀ ਗਈ ਸੀ। ਪੁਲਸ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।
ਸੜਕ ਹਾਦਸੇ 'ਚ 1 ਦੀ ਮੌਤ
NEXT STORY