ਨੂਰਮਹਿਲ (ਰਾਮ ਮੂਰਤੀ)-ਨੂਰਮਹਿਲ ਤੋਂ ਤਲਵਣ ਰੋਡ 'ਤੇ ਪਿੰਡ ਕੰਦੋਲਾ ਕਲਾ ਦੇ ਨਜ਼ਦੀਕ ਇਕ ਭਿਆਨਕ ਸੜਕ ਦੁਰਘਟਨਾ 'ਚ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਏ.ਐੱਸ. ਆਈ. ਪਰਮਿੰਦਰ ਸਿੰਘ ਨੇ ਦੱਸਿਆ ਕਿ ਗੋਪੀ ਪੁੱਤਰ ਪੱਪੂ ਵਾਸੀ ਸੁੰਨੜ ਕਲਾ ਜੋ ਕਿ ਆਪਣੇ ਮੋਟਰਸਾਈਕਲ 'ਤੇ ਨੂਰਮਹਿਲ ਤੋਂ ਤਲਵਣ ਵੱਲ ਜਾ ਰਿਹਾ ਸੀ। ਪਿੰਡ ਕੰਦੋਲਾ ਕਲਾਂ ਦੇ ਕੋਲ ਅੱਗਿਓਂ ਆ ਰਹੇ ਟਰੱਕ ਨਾਲ ਆਹਮੋ-ਸਾਹਮਣੇ ਟੱਕਰ ਹੋ ਗਈ, ਜਿਸ ਵਿਚ ਗੋਪੀ (25) ਸਾਲ ਦੀ ਮੌਕੇ 'ਤੇ ਹੀ ਮੌਤ ਹੋ ਗਈ।
50 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ 'ਚ ਏ.ਐਸ.ਆਈ. ਗ੍ਰਿਫ਼ਤਾਰ
NEXT STORY