ਨਵੀਂ ਦਿੱਲੀ- ਬੇਬਾਕੀ ਨਾਲ ਕੰਡੋਮ ਦੀ ਐਡ ਕਰਨ ਵਾਲੇ ਅਭਿਨੇਤਾ ਰਣਵੀਰ ਸਿੰਘ ਦੀ ਇਕ ਵੀਡੀਓ ਵਾਇਰਲ ਹੋਈ ਹੈ। ਇਸ ਵੀਡੀਓ 'ਤੇ ਉਹ ਖੁੱਲ੍ਹ ਕੇ ਗੱਲ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸੈਕਸ ਇਕ ਕੁਦਰਤੀ ਚੀਜ਼ ਹੈ ਅਤੇ ਇਸ 'ਤੇ ਖੁੱਲ੍ਹ ਕੇ ਗੱਲ ਕੀਤੀ ਜਾਣੀ ਚਾਹੀਦੀ ਹੈ। ਰਣਵੀਰ ਨੇ ਇਕ ਇੰਟਰਵਿਊ ਦੌਰਾਨ ਕਿਹਾ, ''ਸੈਕਸ ਇਕ ਖੂਬਸੂਰਤ ਕੁਦਰਤੀ ਚੀਜ਼ ਹੈ। ਹਰ ਕੋਈ ਇਹ ਕਹਿੰਦਾ ਹੈ ਕਿ ਇਹ ਕਿਸੇ ਵੀ ਤਰ੍ਹਾਂ ਨਾਲ ਗਲਤ ਜਾਂ ਬੁਰੀ ਚੀਜ਼ ਨਹੀਂ ਹੈ। ਇਸ 'ਤੇ ਚੁੱਪੀ ਸਾਧਨ ਦਾ ਕੋਈ ਕਾਰਨ ਨਹੀਂ ਹੈ।'' 29 ਸਾਲ ਦੇ ਇਸ ਅਭਿਨੇਤਾ ਨੇ ਕਿਹਾ, ''ਨੌਜਵਾਨਾਂ ਵਿੱਚ ਸੈਕਸ ਨੂੰ ਲੈ ਕੇ ਖੁੱਲ੍ਹ ਕੇ ਚਰਚਾ ਕਰਨੀ ਬਹੁਤ ਜ਼ਰੂਰੀ ਹੈ। ਇਸ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ।'' ਰਣਵੀਰ ਨੇ ਡਿਊਰੈਕਸ ਐੱਮ. ਟੀ. ਵੀ. ਰੈਕਸ ਟੌਕ ਨਾਂ ਦਾ ਵੈਬ ਸ਼ੋਅ ਬਣਾਉਣ ਲਈ ਕੰਡੋਮ ਵਿੱਕਰੀ ਬਰਾਂਡ ਐੱਮ. ਟੀ. ਵੀ. ਅਤੇ ਡਿਊਰੈਕਸ ਨਾਲ ਹੱਥ ਮਿਲਾਇਆ ਹੈ, ਜਿਸ ਦਾ ਮਕਸਦ ਨੌਜਵਾਨਾਂ 'ਚ ਸੈਕਸ ਨੂੰ ਲੈ ਕੇ ਜਾਗਰੂਕਤਾ 'ਚ ਵਾਧਾ ਕਰਨਾ ਹੈ।
ਬ੍ਰੇਕਅਪ ਤੋਂ ਬਾਅਦ ਇਹ ਕਿਸ ਦੇ ਨਾਲ ਇਸ਼ਕ ਫਰਮਾ ਰਹੀ ਹੈ ਜੈਕਲੀਨ
NEXT STORY