ਜਲੰਧਰ (ਵੈੱਬ ਡੈਸਕ)- ਬੱਚਿਆਂ ਦੇ ਮਨੋਰੰਜਨ ਲਈ ਬਣਾਏ ਗਏ ਚੈਨਲ ਪਿੰਕੂ ਟੀ. ਵੀ. (Pinkoo Tv) ਵੱਲੋਂ ਹਾਲ ਹੀ 'ਚ 'ਨਿੱਕਾ-ਨਿੱਕੀ' ਨਾਂ ਦੀ ਇਕ ਦਿਲਚਸਪ ਵੀਡੀਓ ਜਾਰੀ ਕੀਤੀ ਗਈ ਹੈ, ਜਿਸ 'ਚ ਭੈਣ-ਭਰਾ ਦੇ ਰਿਸ਼ਤੇ ਨੂੰ ਬਹੁਤ ਹੀ ਖ਼ੂਬਸੂਰਤੀ ਨਾਲ ਵਿਖਾਇਆ ਗਿਆ ਹੈ। ਵੀਡੀਓ ਵਿਚ ਭੈਣ-ਭਰਾ ਬਣੇ 'ਨਿੱਕਾ ਅਤੇ ਨਿੱਕੀ' ਦੀ ਪਿਆਰੀ ਨੋਕ-ਝੋਕ ਅਤੇ ਸ਼ਰਾਰਤਾਂ ਵਿਖਾਈਆਂ ਗਈਆਂ ਹਨ, ਜਿਸ ਨੂੰ ਵੇਖ ਤੁਹਾਨੂੰ ਵੀ ਮਜ਼ਾ ਆਵੇਗਾ।
ਇਹ ਦੋਵੇਂ ਭੈਣ-ਭਰਾ ਸਾਰਾ ਦਿਨ ਘਰ 'ਚ ਹੁੜਦੰਗ ਮਚਾ ਕੇ ਰੱਖਦੇ ਹਨ। ਭੈਣ-ਭਰਾ ਦੇ ਪਿਆਰ ਵਾਲੇ ਰਿਸ਼ਤੇ ਨੂੰ ਦਰਸਾਉਂਦੀ ਇਸ ਵੀਡੀਓ ਵਿਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇਹ ਬੱਚੇ ਇਕ-ਦੂਜੇ ਤੋਂ ਖਿਡੌਣੇ ਖੋਹਣ ਪਿੱਛੇ ਆਪਸ 'ਚ ਹੱਥੋ-ਪਾਈ ਹੋ ਜਾਂਦੇ ਹਨ, ਜਿਸ ਕਾਰਨ ਅਕਸਰ ਮੰਮੀ-ਪਾਪਾ ਨੂੰ ਇਨ੍ਹਾਂ ਦੀ ਲੜਾਈ ਛੁਡਾਉਣੀ ਪੈਂਦੀ ਹੈ।

ਇਹ ਵੀ ਪੜ੍ਹੋ: Punjab: ਖੇਤਾਂ 'ਚ ਪਲਟੀ JCB ਮਸ਼ੀਨ! ਹੇਠਾਂ ਦੱਬਣ ਕਾਰਨ ਨੌਜਵਾਨ ਦੀ ਹੋਈ ਦਰਦਨਾਕ ਮੌਤ
ਘਰ ਦੇ ਬਜ਼ੁਰਗ, ਦਾਦਾ-ਦਾਦੀ ਵੀ ਇਨ੍ਹਾਂ ਬੱਚਿਆਂ ਦੀਆਂ ਇਨ੍ਹਾਂ ਪਿਆਰੀਆਂ ਸ਼ਰਾਰਤਾਂ ਅਤੇ ਖੇਡਾਂ ਨੂੰ ਦੇਖ ਕੇ ਆਨੰਦ ਲੈਂਦੇ ਹਨ। ਅਕਸਰ ਹਰ ਘਰ ਵਿਚ ਅਜਿਹਾ ਹੀ ਵੇਖਣ ਨੂੰ ਮਿਲਦਾ ਹੈ। ਵੀਡੀਓ ਦੀ ਖ਼ਾਸ ਗੱਲ ਇਹ ਹੈ ਕਿ ਇਹ ਬੱਚੇ ਜਿੰਨੀ ਤੇਜ਼ੀ ਨਾਲ ਲੜਦੇ ਹਨ, ਉਨੀ ਹੀ ਜਲਦੀ ਮੁੜ ਇਕੱਠੇ ਬੈਠ ਕੇ ਖੇਡਣ ਲੱਗ ਜਾਂਦੇ ਹਨ।

ਜਦੋਂ ਇਹ ਮਿਲ-ਜੁਲ ਕੇ ਖੇਡਦੇ ਹਨ ਤਾਂ ਘਰ 'ਚ ਅਜੀਬ ਜਿਹੀ ਰੌਣਕ ਆ ਜਾਂਦੀ ਹੈ। ਬੱਚਿਆਂ ਦੀਆਂ ਹਰਕਤਾਂ ਨੂੰ ਸਮਝਣਾ ਮੁਸ਼ਕਿਲ ਹੈ ਪਰ ਇਹ ਘਰ ਦੀ ਖ਼ੁਸ਼ੀ ਦਾ ਸਭ ਤੋਂ ਅਹਿਮ ਹਿੱਸਾ ਹਨ। ਇਹ ਵੀਡੀਓ ਤੁਸੀਂ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਦਿਖਾਓ, ਤਾਂ ਜੋ ਉਹ ਵੀ ਆਪਸ 'ਚ ਇਸੇ ਤਰ੍ਹਾਂ ਦੀ ਪਿਆਰੀ ਨੋਕ-ਝੋਕ ਕਰਦੇ ਰਹਿਣ, ਤਾਂ ਜੋ ਘਰ ਦਾ ਮਾਹੌਲ ਖ਼ੁਸ਼ਨੁਮਾ ਬਣਿਆ ਰਹੇ।
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਹੋ ਸਕਦੈ ਵੱਡਾ ਧਮਾਕਾ! ਕਾਂਗਰਸ ’ਚ ਵੱਡੀ ਸੰਗਠਨਾਤਮਕ ਤਬਦੀਲੀ ਦੇ ਸੰਕੇਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਫਰੀਦਕੋਟ 'ਚ ਲੱਗੀ ਭਿਆਨਕ ਅੱਗ! 250 ਏਕੜ ਜੰਗਲ ਸੜ ਕੇ ਸੁਆਹ
NEXT STORY