ਮੈਰੀਲੈਂਡ-ਮੈਰੀਲੈਂਡ ਹਵਾਈ ਅੱਡੇ ਕੋਲ ਸੋਮਵਾਰ ਨੂੰ ਇਕ ਖਾਸ ਜੈਟ ਹਵਾਈ ਜਹਾਜ਼ ਦੇ ਹਾਦਸਾਗ੍ਰਸਤ ਹੋ ਜਾਣ ਕਾਰਨ ਇਸ 'ਚ ਸਵਾਰ ਤਿੰਨ ਲੋਕਾਂ ਦੀ ਮੌਤ ਹੋ ਗਈ। ਅੱਗ ਬੁਝਾਊ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਹਵਾਈ ਜਹਾਜ਼ ਗਥੇਰਸਬਰਗ ਸਥਿਤ ਮੋਂਟਗੋਮੋਰੀ ਕੰਟਰੀ ਏਅਰਪਾਰਕ ਤੋਂ ਇਕ ਮੀਲ ਦੀ ਦੂਰੀ 'ਤੇ ਇਕ ਘਰ 'ਚ ਜਾ ਕੇ ਡਿੱਗਿਆ। ਉਨ੍ਹਾਂ ਨੇ ਦੱਸਿਆ ਕਿ ਇਸ ਹਾਦਸੇ ਕਾਰਨ ਦੋ ਘਰਾਂ ਨੂੰ ਅੱਗ ਲੱਗ ਗਈ। ਇਸ ਤੋਂ ਇਲਾਵਾ ਦੋ ਹੋਰ ਘਰ ਵੀ ਨੁਕਸਾਨੇ ਗਏ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦੇ ਸਮੇਂ ਜਹਾਜ਼ ਹਵਾਈ ਅੱਡੇ ਵੱਲ ਜਾ ਰਿਹਾ ਸੀ। ਚਸ਼ਮਦੀਦ ਗਵਾਹਾਂ ਨੇ ਦੱਸਿਆ ਕਿ ਜਹਾਜ਼ ਹਾਦਸੇ ਤੋਂ ਪਹਿਲਾਂ ਸਾਡੇ ਉਪਰ ਚੱਕਰ ਕੱਢ ਰਿਹਾ ਸੀ ਅਤੇ ਉਸਦੇ ਪਹੀਏ ਬੰਦ ਸਨ। ਅਜਿਹਾ ਲੱਗ ਰਿਹਾ ਸੀ ਜਹਾਜ਼ ਨੂੰ ਕੰਟਰੋਲ ਕਰਨ 'ਚ ਪਰੇਸ਼ਾਨੀ ਹੋ ਰਹੀ ਹੈ।
ਮੋਦੀ 'ਟਾਈਮ' ਦੇ ਰੀਡਰਜ਼ ਪੋਲ 'ਚ ਬਣੇ 'ਪਰਸਨ ਆਫ ਦਿ ਯੀਅਰ'
NEXT STORY