ਪਠਾਨਕੋਟ/ਧਾਰਕਲਾਂ (ਸ਼ਾਰਦਾ)-ਇਕ ਪਾਸੇ ਪੰਜਾਬ ਸਰਕਾਰ ਲੋੜਵੰਦ ਲਾਭਪਾਤਰੀਆਂ ਨੂੰ ਬੁਢਾਪਾ ਪੈਨਸ਼ਨ ਦੇਣ ਦੇ ਲੰਬੇ-ਚੌੜੇ ਵਾਅਦੇ ਅਤੇ ਦਾਅਵੇ ਕਰਦੀ ਆ ਰਹੀ ਹੈ ਉਥੇ ਹੀ 85 ਬਜ਼ੁਰਗ ਇਕ ਅਜਿਹਾ ਲਾਭਪਾਤਰੀ ਵੀ ਹੈ ਜੋ ਬੁਢਾਪਾ ਪੈਨਸ਼ਨ ਪਾਉਣ ਦੇ ਲਈ ਦਰ-ਦਰ ਦੀਆਂ ਠੋਕਰਾਂ ਖਾਣ ਨੂੰ ਮਜ਼ਬੂਰ ਹੈ। ਇਸ ਸੰਬੰਧ ਵਿਚ ਤਹਿਸੀਲਦਾਰ ਧਾਰਕਲਾਂ ਦੇ ਪਿੰਡ ਕਹਿਨੌਲੂ ਬਸਾ ਵਾਸੀ ਮਿਲਖੀ ਰਾਮ ਨੇ ਆਪਣਾ ਦੁਖੜਾ ਡਿਪਟੀ ਕਮਿਸ਼ਨਰ ਦਫ਼ਤਰ ਵਿਚ ਮੰਗਾਂ ਦਾ ਮੰਗ ਪੱਤਰ ਸੌਂਪ ਕੇ ਸਰਕਾਰ ਮੁਹਰੇ ਰੋਇਆ।
ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ 85 ਸਾਲ ਦੀ ਉਮਰ ਪਾਰ ਕਰ ਚੁੱਕਾ ਹੈ ਅਤੇ ਸਰਕਾਰ ਦੀ ਬੁਢਾਪਾ ਪੈਨਸ਼ਨ 'ਤੇ ਉਸ ਦਾ ਗੁਜ਼ਾਰਾ ਨਿਰਭਰ ਹੈ। 65 ਸਾਲ ਦੀ ਉਮਰ ਵਿਚ ਉਸ ਦੀ ਬੁਢਾਪਾ ਪੈਨਸ਼ਨ ਤਾਂ ਲੱਗਾ ਦਿੱਤੀ ਗਈ ਸੀ ਪਰ ਹੁਣ ਜੁਲਾਈ 2013 ਤੋਂ ਉਸ ਨੂੰ ਬੁਢਾਪਾ ਪੈਨਸ਼ਨ ਨਹੀਂ ਮਿਲ ਰਹੀ ਹੈ ਜਿਸ ਨਾਲ ਉਹ ਦਾਣੇ-ਦਾਣੇ ਲਈ ਮੋਹਤਾਜ ਹਨ। ਉਨ੍ਹਾਂ ਮੰਗ ਕੀਤੀ ਕਿ ਉਸ ਨੂੰ ਬੁਢਾਪਾ ਪੈਨਸ਼ਨ ਦੇ ਕੇ ਉਸ ਦੀ ਬੁਢਾਪੇ ਦੀ ਗੱਡੀ ਨੂੰ ਅੱਗੇ ਧਕੇਲਣ ਵਿਚ ਸਹਿਯੋਗ ਦਿੱਤਾ ਜਾਵੇ।
ਬੱਚਾ ਤੇ ਪਤੀ ਛੱਡ ਨਾਬਾਲਗ ਪ੍ਰੇਮੀ ਨਾਲ ਭੱਜੀ, ਸਹਿ ਨਾ ਸਕਿਆ ਪਤੀ ਤੇ... (ਵੀਡੀਓ)
NEXT STORY